Home ਅਮਰੀਕਾ ਅਮਰੀਕਾ ਵਿਚ ਹਜ਼ਾਰਾਂ ਭਾਰਤੀ ਹੋਏ ਬੇਰੁਜ਼ਗਾਰ

ਅਮਰੀਕਾ ਵਿਚ ਹਜ਼ਾਰਾਂ ਭਾਰਤੀ ਹੋਏ ਬੇਰੁਜ਼ਗਾਰ

0
ਅਮਰੀਕਾ ਵਿਚ ਹਜ਼ਾਰਾਂ ਭਾਰਤੀ ਹੋਏ ਬੇਰੁਜ਼ਗਾਰ

60 ਦਿਨ ਦੇ ਅੰਦਰ ਨਵੀਂ ਨੌਕਰੀ ਨਾ ਮਿਲੀ ਤਾਂ ਛੱਡਣਾ ਪਵੇਗਾ ਅਮਰੀਕਾ

ਗਰੀਨ ਕਾਰਡ ਦੀ ਕਤਾਰ ਵਿਚ ਲੱਗੇ ਪ੍ਰਵਾਸੀਆਂ ’ਤੇ ਦੂਹਰੀ ਮਾਰ

ਵਾਸ਼ਿੰਗਟਨ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਹਜ਼ਾਰਾਂ ਭਾਰਤੀ ਬੇਰੁਜ਼ਗਾਰ ਹੋ ਚੁੱਕੇ ਹਨ ਅਤੇ 60 ਦਿਨ ਦੇ ਅੰਦਰ ਨਵੀਂ ਨੌਕਰੀ ਨਾ ਮਿਲੀ ਤਾਂ ਆਪਣੇ ਸੁਪਨਿਆਂ ਦਾ ਮੁਲਕ ਛੱਡਣ ਲਈ ਮਜਬੂਰ ਹੋ ਜਾਣਗੇ। ਜੀ ਹਾਂ, ਪਿਛਲੇ ਸਾਲ ਨਵੰਬਰ ਤੋਂ ਹੁਣ ਤੱਕ ਗੂਗਲ, ਮਾਈਕੋਸਾਫ਼ਟ ਅਤੇ ਐਮਾਜ਼ੌਨ ਸਣੇ ਕਈ ਕੰਪਨੀਆਂ 2 ਲੱਖ ਕਾਮਿਆਂ ਨੂੰ ਹਟਾ ਚੁੱਕੀਆਂ ਹਨ ਅਤੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ ਜੋ ਐਚ-1ਬੀ ਅਤੇ ਐਲ-1 ਵੀਜ਼ਿਆਂ ’ਤੇ ਅਮਰੀਕਾ ਪੁੱਜੇ ਸਨ।