‘ਟਰੂਡੋ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਨੇ ਪਾਇਆ ਭੜਥੂ’

ਟਰੱਕ ਡਰਾਈਵਰਾਂ ਦੇ ਰੋਸ ਵਿਖਾਵੇ ਦੌਰਾਨ ਸੀ.ਬੀ.ਐਸ.ਏ. ਕੋਲ ਆਈ ਈ-ਮੇਲ

Video Ad

ਔਟਵਾ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਨੋ ਮਾਰਨ ਦੀ ਧਮਕੀ ਅਤੇ ਉਨਟਾਰੀਓ ਦੇ ਦੋ ਸਕੂਲਾਂ ਉਪਰ ਹਮਲੇ ਦੀ ਸੂਹ ਨੇ ਸੁਰੱਖਿਆ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿਤੀ। ਜਸਟਿਨ ਟਰੂਡੋ ਨੂੰ ਫਾਹੇ ਟੰਗਣ ਦਾ ਜ਼ਿਕਰ ਕਰਦੀ ਈਮੇਲ 12 ਫ਼ਰਵਰੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਲ ਪੁੱਜੀ ਜਦਕਿ ਸਕੂਲਾਂ ਉਪਰ ਹਮਲੇ ਦੀ ਧਮਕੀ 14 ਫ਼ਰਵਰੀ ਨੂੰ ਸਾਹਮਣੇ ਆਈ।

Video Ad