ਸਰੀ ’ਚ ਬੋਰਡ ਆਫ਼ ਟਰੇਡ ਦੇ ਨਵੇਂ ਡਾਇਰੈਕਟਰ ਬਣੇ ਤਿੰਨ ਪੰਜਾਬੀ

ਰਾਜ ਸਿੱਧੂ, ਅਮ੍ਰਿਤਾ ਭੋਗਲ ਤੇ ਰਿੱਕ ਮਾਨ ਦੀ ਹੋਈ ਨਿਯੁਕਤੀ

Video Ad

ਸਰੀ, 21 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸਰੀ ਸ਼ਹਿਰ ਦੇ ਕਾਰੋਬਾਰੀ ਸੰਗਠਨ ‘ਸਰੀ ਬੋਰਡ ਆਫ਼ ਟਰੇਡ’ ਵੱਲੋਂ ਆਪਣੇ ਚਾਰ ਨਵੇਂ ਡਾਇਰੈਕਟਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚ ਤਿੰਨ ਪੰਜਾਬੀ ਸ਼ਾਮਲ ਹਨ।
ਰਾਜ ਸਿੱਧੂ, ਅੰਮ੍ਰਿਤਾ ਭੋਗਲ, ਜੈਸਨ ਟੌਨਿਨ ਅਤੇ ਰਿੱਕ ਮਾਨ ਸਰੀ ਬੋਰਡ ਆਫ਼ ਟਰੇਡ ਦੇ ਨਵੇਂ ਡਾਇਰੈਕਟਰ ਚੁਣੇ ਗਏ, ਜਦਕਿ ਬਲਜੀਤ ਧਾਲੀਵਾਲ ਲਗਾਤਾਰ ਦੂਜੀ ਵਾਰ ਬੋਰਡ ਚੇਅਰ ਵਜੋਂ ਹੀ ਸੇਵਾਵਾਂ ਨਿਭਾਉਣਗੇ।
ਕੋਰੋਨਾ ਮਹਾਂਮਾਰੀ ਦੌਰਾਨ ਲਗਭਗ 2 ਸਾਲ ਆਈਸੋਲੇਟ ਰਹਿਣ ਮਗਰੋਂ ਸਰੀ ਬੋਰਡ ਆਫ਼ ਟਰੇਡ ਵੱਲੋਂ ਆਪਣੀ 58ਵੀਂ ਸਾਲਾਨਾ ਜਨਰਲ ਮੀਟਿੰਗ ਸ਼ੈਰੇਟਨ ਵੈਨਕੁਵਰ ਗਿਲਡ ਫੋਰਡ ਹੋਟਲ ਵਿੱਚ ਰੱਖੀ ਗਈ। ਸਰੀ-ਨਿਊਟਨ ਤੋਂ ਵਿਧਾਇਕ ਅਤੇ ਬੀ.ਸੀ. ਦੇ ਕਿਰਤ ਮਾਮਲਿਆਂ ਬਾਰੇ ਮੰਤਰੀ ਹੈਰੀ ਬੈਂਸ ਵਿਸ਼ੇਸ਼ ਤੌਰ ’ਤੇ ਪੁੱਜੇ।
ਬੋਰਡ ਵੱਲੋਂ ਦੋ ਸਾਲ ਲਈ ਆਪਣੇ 4 ਨਵੇਂ ਬਿਜ਼ਨਸ ਲੀਡਰ ਭਾਵ ਡਾਇਰੈਕਟਰ ਅਤੇ ਤਿੰਨ ਰਿਟਰਨਿੰਗ ਡਾਇਰੈਕਟਰਾਂ ਦੀ ਚੋਣ ਕੀਤੀ ਗਈ।

Video Ad