ਬਰੈਂਪਟਨ ਦੇ ਵਿੰਟਰ ਲਾਈਟਸ ਫੈਸਟੀਵਲ ’ਚ ਟਾਈਗਰਜੀਤ ਫਾਊਂਡੇਸ਼ਨ ਦੀਆਂ ਧੂਮਾ

ਲੋੜਵੰਦ ਪਰਵਾਰਾਂ ਦੇ ਬੱਚਿਆਂ ਲਈ ਵੱਡੀ ਗਿਣਤੀ ਵਿਚ ਖਿਡੌਣੇ ਇਕੱਤਰ

Video Ad

ਬਰੈਂਪਟਨ, 22 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਸਾਲਾਨਾ ਵਿੰਟਰ ਲਾਈਟਸ ਫੈਸਟੀਵਲ ਮਨਾਉਂਦਿਆਂ ਟਾਈਗਰਜੀਤ ਸਿੰਘ ਫਾਊਂਡੇਸ਼ਨ ਵੱਲੋਂ ਕ੍ਰਿਸਮਸ ਬਾਜ਼ਾਰ ਲਾਇਆ ਗਿਆ ਅਤੇ ਇਥੇ ਪੂਰੇ ਪਰਵਾਰ ਲਈ ਐਮਿਊਜ਼ਮੈਂਟ ਰਾਈਡਜ਼ ਵੀ ਮੌਜੂਦ ਸਨ। ਫਾਊਂਡੇਸ਼ਨ ਦੇ ਸੱਦੇ ’ਤੇ ਵੱਡੀ ਗਿਣਤੀ ਵਿਚ ਲੋਕ ਖਿਡੌਣੇ ਲੈ ਕੇ ਪੁੱਜੇ ਜੋ ਗਰੀਬ ਪਰਵਾਰਾਂ ਦੇ ਬੱਚਿਆਂ ਨੂੰ ਵੰਡੇ ਜਾਣਗੇ। ਉਨਟਾਰੀਓ ਦੇ ਕੈਬਨਿਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਈਅੱਪਾ ਖਾਸ ਤੌਰ ’ਤੇ ਸਮਾਗਮ ਵਿਚ ਸ਼ਾਮਲ ਹੋਏ।

Video Ad