ਗੀਤਕਾਰੀ ਦੇ ਨਾਲ-ਨਾਲ ਗਾਇਕੀ ਵੱਲ – ਅਮਨਦੀਪ ਅਮਨ

ਅੱਜ ਦੇ ਵਿਗਿਆਨਕ ਯੁੱਗ ‘ਚ ਸਫਲਤਾ ਅਤੇ ਅਸਫਲਤਾ ਨੂੰ ਕਿਸਮਤ ਦੀ ਖੇਡ ਮੰਨਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਕਿਸਮਤ ਦੇ ਭਰੋਸੇ ਬੈਠਣ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ ਹੈ, ਇਹ ਗੱਲ ਜਾਣਦੇ ਹੋਏ ਵੀ ਅਣਗਿਣਤ ਲੋਕ ਲਕੀਰ ਦੇ ਫਕੀਰ ਬਣੇ ਰਹਿੰਦੇ ਹਨ ਸਫਲਤਾ ਜਾਂ ਅਸਫਲਤਾ ਉਸ ਨੂੰ ਹੀ ਮਿਲਦੀ ਹੈ, ਜੋ ਉੱਠ ਕੇ ਯੋਜਨਾ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਕਿਸਮਤ ਜਾਂ ਮੁਕੱਦਰ ਦੇ ਭਰੋਸੇ ਬੈਠੇ ਰਹਿ ਕੇ ਸਫਲਤਾ ਦੀ ਬੀਨ ਵਜਾਉਣ ਵਾਲਿਆਂ ਦੇ ਹੱਥ ਕੁਝ ਨਹੀਂ ਆਉਂਦਾ ਸਫਲਤਾ ਉਸ ਨੂੰ ਹੀ ਮਿਲਦੀ ਹੈ ਜੋ ਉਸ ਨੂੰ ਪਾਉਣ ਲਈ ਦ੍ਰਿੜ੍ਹਸ਼ਕਤੀ ਨਾਲ ਕੋਸ਼ਿਸ਼ ਕਰਦਾ ਹੈ ਸਫਲਤਾ ਲਈ ਪਹਿਲਾਂ ਤੋਂ ਹੀ ਸ਼ੱਕ ਪਾਲ਼ੀ ਬੈਠੇ ਵਿਅਕਤੀ ਨੂੰ ਭਲਾ ਮਨਚਾਹੀ ਸਫਲਤਾ ਕਿਵੇਂ ਮਿਲ ਸਕਦੀ ਹੈ। ਇਹੋ ਜਿਹੀ ਤਪੱਸਿਆ ਕਰਕੇ ਗੀਤਕਾਰੀ ਵੱਲ ਆਇਆ ਭਗਤਾ ਭਾਈਕਾ ( ਬਠਿੰਡਾ ) ਦਾ ਅਮਨਦੀਪ ਅਮਨਾ ਜਿਸ ਨੂੰ ਲਿਖਣ ਦਾ ਸ਼ੌਕ ਬਾਲ ਉਮਰੇ ਪੈ ਗਿਆ ਸੀ। ਅਕਸਰ ਉਹ ਚੰਗੇ ਗੀਤਕਾਰਾ ਦੇ ਲਿਖੇ ਗੀਤਾ ਨੂੰ ਧਿਆਨ ਨਾਲ ਸੁਣਦਾ ਸੁਣਦਾ ਖੁਦ ਆਪ ਲਿਖਣਾ ਸ਼ੁਰੂ ਕੀਤਾ । ਅਮਨਾ ਦਾ ਪਹਿਲਾ ਲਿਖਿਆ ਗੀਤ’ ਤੇਰਾ ਪਿਆਰ’ ਗਾਇਕ ਤਰਸੇਮ ਗਿੱਲ ਦੀ ਅਵਾਜ਼ ‘ਚ ਰਿਕਾਰਡ ਹੋਇਆ। ਉਸ ਤੋਂ ਬਆਦ ‘ ਲਾਂਵਾ ‘ ਗੀਤ ਸਲੋਨੀ ਅਰੋੜਾ ‘ ਹਾਂ’ ਪ੍ਰੀਤ ਗੁਰੀ ਦੀ ਅਵਾਜ ‘ਚ ‘ ਧੋਖਾ ਕਰਗੀ’ ਸ਼ੋਬੀ ਸਰਵਨ ‘ ਤੇਰੀ ਨਾਰ’ ਜੱਸੀ ਦੀ ਅਵਾਜ ‘ਚ ‘ਦੁੱਖ’ ਡੋਲੌਰੈਂ ” ਸੂਟ” ਗਜ਼ੀਂਨ ” ਗੁੰਡਾ ਗੈਂਗ” ਰੋਲਲਿਨ ” ਵਿਆਹ” ਡੀ ਜੇ ” ਜਾਨ ਵਸਦੀ ” ਚੰਨੀ ਗਿੱਲ ਦਾ ” ਧੂਨੀ” ਗਜ਼ੀਨ ਦਾ ” ਦਿਲ ਹਾਰਦਾ” ਤਮੰਨਾ ਦਾ ” ਵਪਾਰ” ਦੀਪ ਵਾਲਿਆ ਦਾ ” ਜੱਟ ਨਹੀਓ ਮਾੜੇ” ਸਲੋਨੀ ਅਰੋੜਾ ਦਾ ” ਨੈਣਾ” ਡੀ ਜੇ ਦਾ ” ਰੁੱਸ ਗਈ ” ਯਾਰ ਮੇਰੇ” ” ਪਿਛਲੇ ਜਨਮ” ” ਇਕਛੁਸੇ ਮੈਂ” ਸੁਰਜੀਤ ਸਿੱਧੂ ਦਾ ” ਹਾਸਾ ਤੇਰਾ” ਕਰਨ ਰੰਧਾਵਾ ਦਾ ” ਝਾਂਜਰਾਂ” ਰਾਮ ਸਰਾਂ ਦਾ ” ਸਟਰਉੱਗਲੇਰ” ਗਜ਼ੀਨ ਦਾ ” ਲਹਿੰਗਾ ” ਵਰਗੇ ਗੀਤਾ ਨਾਲ ਅਮਨਦੀਪ ਅਮਨਾ ਦੀ ਸੰਗੀਤਕ ਖੇਤਰ ‘ਚ ਗੂੜੀ ਪਹਿਚਾਣ ਬਣੀ । ਉਸ ਤੋਂ ਅਮਨਾ ਦੇ ਆਵਦੀ ਅਵਾਜ ਆਏ ਗੀਤ ‘ਮ” ਦਾਰੂ” ” ਕਿੰਨਾ ਮਾਰਦੀ” ” ਵੈਲੇਨਟਾਈਨ ਡੇ” ” ਚਾਹ ਵਰਗੀ ” ਵਰਗੇ ਗੀਤਾ ਨੂੰ ਵੀ ਸ਼ਰੋਤਿਆ ਨੇ ਅਥਾਂਹ ਪਿਆਰ ਦਿੱਤਾ । ਅਮਨਦੀਪ ਅਮਨਾ ਨੇ ਹੋਰ ਵੀ ਉੱਭਰ ਰਹੇ ਗੀਤਕਾਰਾ ਨੂੰ ਸਲਾਹ ਦਿੱਤੀ ਹੈ ਕਿ ਗੀਤ ਹਮੇਸ਼ ਪੰਜਾਬੀ ਸੱਭਿਆਚਾਰਕ ਦਾਇਰੇ ਵਿੱਚ ਰਹਿ ਕੇ ਹੀ ਲਿਖੇ ਜਾਣ । ਅਮਨਾ ਦੇ ਅਗਲੇ ਦਿਨਾਂ ‘ਚ ਆਉਣ ਵਾਲੇ ਪ੍ਰਾਜੈਕਟ ” ਗਲੋਕ ” ਹੀਰ” ਤੇਰੀ ਜਾਨ” ਯਾਰ ਬੇਲੀ ‘ ਵਰਗੇ ਗੀਤ ਵੱਗ ਵੱਖ ਗਾਇਕਾ ਦੀ ਅਵਾਜ਼ ‘ਚ ਰਿਕਾਰਡ ਹੋ ਰਹੇ ਹਨ ।

Video Ad

ਬਿਕਰਮ ਸਿੰਘ ਵਿੱਕੀ,ਮਾਨਸਾ
89686 _62992

Video Ad