ਅਮਰੀਕਾ ਦੇ ਉੱਘੇ ਸਿੱਖ ਆਗੂ ਨੂੰ ਦਿੱਤੀ ਗਈ ਅੰਤਮ ਵਿਦਾਈ

ਦੀਦਾਰ ਸਿੰਘ ਬੈਂਸ ਦੇ ਸਸਕਾਰ ਮੌਕੇ ਹੋਇਆ ਭਾਰੀ ਇਕੱਠ

Video Ad

ਦਰਸ਼ਨ ਸਿੰਘ ਧਾਲੀਵਾਲ ਸਣੇ ਪੁੱਜੀਆਂ ਖਾਸ ਸ਼ਖਸੀਅਤਾਂ

ਬੈਂਸ ਨੇ ਆੜੂ ਦੀ ਖੇਤੀ ’ਚ ਕਮਾਇਆ ਸੀ ਚੰਗਾ ਨਾਮ

‘ਪੀਚ ਕਿੰਗ’ ਵਜੋਂ ਜਾਣੇ ਜਾਂਦੇ ਸੀ ਦੀਦਾਰ ਬੈਂਸ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : ਅਮਰੀਕਾ ਦੇ ਉੱਘੇ ਸਿੱਖ ਆਗੂ ਅਤੇ ਪੀਚ ਕਿੰਗ ਵਜੋਂ ਜਾਣੇ ਜਾਂਦੇ ਦੀਦਾਰ ਸਿੰਘ ਬੈਂਸ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ ਗਈ। ਦੁਨੀਆਂ ਦੇ ਸਿੱਖ ਦਿਸਹੱਦਿਆਂ ਵਿੱਚ ਆਪਣਾ ਨਾਂ ਇੱਕ ਸਿੱਖ ਆਗੂ ਤੇ ਦਾਨੀ ਵਜੋਂ ਸਥਾਪਿਤ ਕਰਨ ਵਾਲੇ ਦੀਦਾਰ ਸਿੰਘ ਬੈਂਸ ਦਾ ਯੂਬਾ ਸਿਟੀ ਵਿਖੇ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਤੇ ਅੰਤਮ ਦਰਸ਼ਨ ਕਰਨ ਵਾਲੇ ਲੋਕਾਂ ਦਾ ਭਾਰੀ ਇਕੱਠ ਹੋਇਆ, ਜਿਨ੍ਹਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਮ ਵਿਦਾਈ ਦਿੱਤੀ।

ਇਸ ਦੌਰਾਨ ਦੀਦਾਰ ਸਿੰਘ (84) ਦੇ ਪਰਿਵਾਰਿਕ ਮੈਂਬਰਾਂ ’ਚ ਉਨ੍ਹਾਂ ਦੀ ਪਤਨੀ ਸੰਤੀ ਬੈਂਸ, ਬੇਟਾ ਅਜੀਤ ਸਿੰਘ ਬੈਂਸ, ਬੇਟੀ ਦਲਜੀਤ ਕੌਰ, ਬੇਟਾ ਕਰਮਦੀਪ ਸਿੰਘ ਬੈਂਸ, ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਮੌਜੂਦ ਸਨ। ਰਿਵਰ ਵੈਲੀ ਹਾਈ ਸਕੂਲ ਦੇ ਇੱਕ ਇੰਨਡੋਰ ਸਟੇਡੀਅਮ ਵਿੱਚ ਅਯੋਜਿਤ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਹਰ ਤਰ੍ਹਾਂ ਦੀ ਸ਼ਖਸੀਅਤ ਸ਼ਾਮਲ ਹੋਈ, ਜਿਨ੍ਹਾਂ ਵਿੱਚ ਖਾਸ ਤੌਰ ’ਤੇ ਕੈਲੀਫੋਰਨੀਆਂ ਦੇ ਸਾਬਕਾ ਗਵਰਨਰ ਜੈਰੀ ਬਰਾਊਨ, ਕਾਂਗਰਸਮੈਨ, ਕਾਊਂਟੀ ਸੁਪਰਵਾਈਜਰ, ਯੂਬਾ ਤੇ ਯੋਲੋ ਕਾਉਂਟੀ ਦੇ ਉਚ ਅਧਿਕਾਰੀ, ਮੇਅਰ ਯੂਬਾ ਸਿਟੀ, ਮੇਅਰ ਲੈਥਰੋਪ ਸੁਖਮਿੰਦਰ ਧਾਲੀਵਾਲ ਅਤੇ ਅਮਰੀਕਾ ਦੇ ਉੱਘੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਸ਼ਾਮਲ ਸਨ।

Video Ad