ਮਹਿੰਗਾਈ ਅਤੇ ਆਰਥਿਕ ਮੰਦੀ ਦੇ ਮੁੱਦੇ ’ਤੇ ਭਿੜੇ ਟਰੂਡੋ ਅਤੇ ਪੌਇਲੀਐਵਰਾ

ਮਹਿੰਗਾਈ ਕੰਟਰੋਲ ਕਰਨ ’ਚ ਨਾਕਾਮ ਰਹੀ ਸਰਕਾਰ : ਵਿਰੋਧੀ ਧਿਰ

Video Ad

ਲੋਕ ਪੱਖੀ ਬਿਲ ਦੇ ਰਾਹ ਵਿਚ ਅੜਿੱਕਾ ਬਣ ਰਹੀ ਕੰਜ਼ਰਵੇਟਿਵ ਪਾਰਟੀ : ਸਰਕਾਰ

ਔਟਵਾ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵਰਾ ਵਿਚਾਲੇ ਖੜਕ ਗਈ ਜਦੋਂ ਆਰਥਿਕ ਮੰਦੀ ਦੀਆਂ ਚਿੰਤਾਵਾਂ ਦਰਮਿਆਨ ਫੈਡਰਲ ਸਰਕਾਰ ’ਤੇ ਮਹਿੰਗਾਈ ਕੰਟਰੋਲ ਕਰਨ ਵਿਚ ਨਾਕਾਮ ਰਹਿਣ ਦੇ ਦੋਸ਼ ਲੱਗੇ ਅਤੇ ਪ੍ਰਧਾਨ ਮੰਤਰੀ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਉਪਰ ਕਿਰਾਏ ਭੱਤੇ ਅਤੇ ਦੰਦਾਂ ਦੇ ਸਸਤੇ ਇਲਾਜ ਵਾਲੇ ਬਿਲ ਦੇ ਰਾਹ ਵਿਚ ਅੜਿੱਕੇ ਡਾਹੁਣ ਦੇ ਦੋਸ਼ ਲਾਏ। ਪ੍ਰਸ਼ਨ ਕਾਲ ਦੌਰਾਨ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਨੇ ਇਕ-ਦੂਜੇ ਉਪਰ ਵਾਰ ਕਰਨ ਦਾ ਕੋਈ ਮੌਕਾ ਖੁੰਝਣ ਨਾ ਦਿਤਾ।

Video Ad