ਟਰੂਡੋ ਨੇ ‘ਫਿਓਨਾ’ ਤੂਫਾਨ ਪੀੜਤਾਂ ਲਈ ਕੀਤਾ ਵੱਡਾ ਐਲਾਨ

ਦੋ ਸਾਲਾਂ ’ਚ ਵੰਡਿਆ ਜਾਵੇਗਾ 300 ਮਿਲੀਅਨ ਡਾਲਰ ਫੰਡ

Video Ad

ਹੈਲੀਫੈਕਸ, 5 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਫਿਓਨਾ’ ਤੂਫ਼ਾਨ ਕਾਰਨ ਹੋਏ ਨੁਕਸਾਨ ਨਾਲ ਜੂਝ ਰਹੇ ਅਟਲਾਂਟਿਕ ਕੈਨੇਡੀਅਨ ਲੋਕਾਂ ਲਈ 300 ਮਿਲੀਅਨ ਡਾਲਰ ਰਿਕਵਰੀ ਫੰਡ ਦਾ ਐਲਾਨ ਕੀਤਾ ਹੈ। ਟਰੂਡੋ ਨੇ ਇਹ ਐਲਾਨ ਹੈਲੀਫੈਕਸ ਵਿੱਚ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤੂਫਾਨ ਪੀੜਤ ਲੋਕਾਂ ਦੀ ਇਸ ਮਾੜੇ ਸਮੇਂ ਵਿੱਚੋਂ ਨਿਕਲਣ ਵਿੱਚ ਪੂਰੀ ਮਦਦ ਕੀਤੀ ਜਾਵੇਗੀ। ਇਸ ਦੇ ਲਈ ਤਾਜ਼ਾ ਫੰਡ ਦਾ ਐਲਾਨ ਕੀਤਾ ਗਿਐ, ਜੋ ਦੋ ਸਾਲਾਂ ਵਿੱਚ ਵੰਡਿਆ ਜਾਵੇਗਾ ਅਤੇ ਇਹ ਲੰਬੇ ਸਮੇਂ ਦੇ ਰਿਕਵਰੀ ਯਤਨਾਂ ਵਿੱਚ ਵੀ ਸਹਾਇਤਾ ਕਰੇਗਾ। ਟਰੂਡੋ ਨੇ ਕਿਹਾ ਕਿ ਇਹ ਫੰਡ ਉਹਨਾ ਲੋਕਾਂ ਲਈ ਹੋਵੇਗਾ ਜੋ ਕਿਸੇ ਹੋਰ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹਨ।
ਟਰੂਡੋ ਮੁਤਾਬਕ ਅਸੀਂ ਤੂਫਾਨ ਫਿਓਨਾ ਤੋਂ ਪ੍ਰਭਾਵਿਤ ਲੋਕਾਂ ਦੀ ਪੁਨਰ-ਨਿਰਮਾਣ ਵਿੱਚ ਮਦਦ ਕਰਨ ਲਈ ਹਾਂ, ਭਾਵੇਂ ਇਹ ਸੰਘੀ ਬੁਨਿਆਦੀ ਢਾਂਚਾ ਹੋਵੇ, ਭਾਵੇਂ ਕਮਿਊਨਿਟੀ ਬੁਨਿਆਦੀ ਢਾਂਚਾ, ਚਾਹੇ ਉਹ ਲੋਕ ਹੋਣ ਜੋ ਆਪਣੇ ਘਰਾਂ ਵਿੱਚ ਗੈਰ-ਬੀਮਾ ਸੰਰਚਨਾਤਮਕ ਨੁਕਸਾਨ ਤੋਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਅਸੀਂ ਮਦਦ ਕਰਨ ਲਈ ਉੱਥੇ ਹਾਂ। ਅਟਲਾਂਟਿਕ ਕੈਨੇਡਾ ਅਪਰਚੁਨੀਟੀਜ਼ ਏਜੰਸੀ ਲਈ ਜਿੰਮੇਵਾਰ ਮੰਤਰੀ ਜਿਨੇਟ ਪੇਟਿਟਪਾਸ ਟੇਲਰ ਨੇ ਕਿਹਾ ਕਿ ਫੈਡਰਲ ਸਰਕਾਰ ਸੰਕਟ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਕੈਨੇਡੀਅਨਾਂ ਦੀ ਮਦਦ ਲਈ ਜਲਦੀ ਤੋਂ ਜਲਦੀ ਪੈਸਾ ਉਪਲਬਧ ਕਰਵਾਏਗੀ।

Video Ad