Home ਕੈਨੇਡਾ ਮੰਦਰ ’ਚ ਵਾਪਰੀ ਘਟਨਾ ਨੂੰ ਗੰਭੀਰਤਾ ਨਾਲ ਲੈਣ ਟਰੂਡੋ : ਚੰਦਰ ਆਰੀਆ

ਮੰਦਰ ’ਚ ਵਾਪਰੀ ਘਟਨਾ ਨੂੰ ਗੰਭੀਰਤਾ ਨਾਲ ਲੈਣ ਟਰੂਡੋ : ਚੰਦਰ ਆਰੀਆ

0
ਮੰਦਰ ’ਚ ਵਾਪਰੀ ਘਟਨਾ ਨੂੰ ਗੰਭੀਰਤਾ ਨਾਲ ਲੈਣ ਟਰੂਡੋ : ਚੰਦਰ ਆਰੀਆ

ਟੋਰਾਂਟੋ, 1 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਲਿਬਰਲ ਪਾਰਟੀ ਦੇ ਐਮ.ਪੀ. ਚੰਦਰ ਆਰਿਆ ਨੇ ਬਰੈਂਪਟਨ ਦੇ ਗੌਰੀ ਸ਼ੰਕਰ ਮੰਦਰ ਦੀਆਂ ਕੰਧਾਂ ’ਤੇ ਖਾਲਿਸਤਾਨੀ ਨਾਹਰੇ ਲਿਖਣ ਦੀ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ।

ਉਨ੍ਹਾਂ ਕਿਹਾ ਕਿ ਕੈਨੇਡਾ ਵੰਨ-ਸੁਵੰਨੇ ਸਭਿਆਚਾਰਕ ਪਿਛੋਕੜ ਅਤੇ ਧਰਮਾਂ ਨੂੰ ਮੰਨਣ ਵਾਲੇ ਪ੍ਰਵਾਸੀਆਂ ਦਾ ਮੁਲਕ ਹੈ ਅਤੇ ਇਥੇ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀਆਂ।