Home ਅਮਰੀਕਾ ਨਿਊਕਲੀਅਰ ਪੇਪਰਸ ਲਈ ਮਾਰਿਆ ਗਿਆ ਸੀ ਟਰੰਪ ਦੇ ਘਰ ਛਾਪਾ

ਨਿਊਕਲੀਅਰ ਪੇਪਰਸ ਲਈ ਮਾਰਿਆ ਗਿਆ ਸੀ ਟਰੰਪ ਦੇ ਘਰ ਛਾਪਾ

0
ਨਿਊਕਲੀਅਰ ਪੇਪਰਸ ਲਈ ਮਾਰਿਆ ਗਿਆ ਸੀ ਟਰੰਪ ਦੇ ਘਰ ਛਾਪਾ

ਅਟਾਰਨੀ ਜਨਰਲ ਨੇ ਖੁਦ ਸਾਈਨ ਕੀਤਾ ਸੀ ਸਰਚ ਵਾਰੰਟ

ਐਫ਼ਬੀਆਈ ਨੂੰ ਛਾਪੇ ਦੌਰਾਨ ਮਿਲੇ 12 ਬੌਕਸ

ਵਾਸ਼ਿੰਗਟਨ, 12 ਅਗਸਤ (ਹਮਦਰ ਨਿਊਜ਼ ਸਰਵਿਸ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਘਰ ’ਤੇ ਹੋਈ ਐਫ਼ਬੀਆਈ ਦੀ ਛਾਪੇਮਾਰੀ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟਾਂ ਮੁਤਾਬਕ ਇਹ ਛਾਪਾ ਨਿਊਕਲੀਅਰ ਦਸਤਾਵੇਜ਼ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਤਲਾਸ਼ੀ ਲਈ ਮਾਰਿਆ ਗਿਆ ਸੀ। ਇਸ ਦੌਰਾਨ ਟਰੰਪ ਦੇ ਘਰੋਂ ਲਗਭਗ 12 ਬੌਕਸ ਜ਼ਬਤ ਕੀਤੇ ਗਏ।

ਹਾਲਾਂਕਿ ਐਫ਼ਬੀਆਈ ਦੇ ਏਜੰਟਾਂ ਨੂੰ ਕੋਈ ਨਿਊਕਲੀਅਰ ਰਿਕਾਰਡ ਮਿਲਿਆ ਜਾਂ ਨਹੀਂ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਇੲ ਵੀ ਖੁਲਾਸਾ ਨਹੀਂ ਹੋਇਆਠ ਕਿ ਇਨ੍ਹਾਂ12 ਬੌਕਸ ਵਿੱਚ ਕੀ ਸੀ।
ਐਫਬੀਆਈ ਭਾਵ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਬੀਤੇ ਮੰਗਲਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਆਲੀਸ਼ਾਨ ਪਾਮ ਹਾਊਸ ਅਤੇ ਰਿਜ਼ਾਰਟ ਮਾਰੇ ਲੀਗੋ ’ਤੇ ਰੇਡ ਕੀਤੀ ਸੀ।
ਟਰੰਦ ਦੇ ਕਰੀਬੀਆਂ ਨੇ ਦੱਸਿਆ ਕਿ ਇਹ ਛਾਪਾ ਬਿਨਾ ਕਿਸੇ ਨੋਟਿਸ ਦੇ ਮਾਰਿਆ ਗਿਆ। ਜਿਸ ਸਮੇਂ ਏਜੰਟਾਂ ਨੇ ਰੇਡ ਕੀਤੀ, ਉਸ ਵੇਲੇ ਖੁਦ ਟਰੰਪ ਉੱਥੇ ਨਹੀਂ ਸਨ। ਮੰÇਨਆ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਟਰੰਪ ਰੇਡ ’ਚ ਰੁਕਾਵਟ ਪਾ ਸਕਦੇ ਸੀ ਅਤੇ ਇਸ ਨੂੰ ਸਿਆਸੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦੇ।