ਟਰੰਪ ਦੀ ਟਵਿੱਟਰ ’ਤੇ ਹੋਵੇਗੀ ਵਾਪਸੀ

  • ਐਲਨ ਮਸਕ ਦਾ ਐਲਾਨ
  • ਸਾਬਕਾ ਅਮਰੀਕੀ ਰਾਸ਼ਟਰਪਤੀ ਤੋਂ ਹਟੇਗੀ ਪਾਬੰਦੀ
  • ਕੰਪਨੀ ਦਾ ਟੇਕਓਵਰ ਕਰਨ ਮਗਰੋਂ ਚੁੱਕਿਆ ਜਾਵੇਗਾ ਕਦਮ

ਨਿਊਯਾਰਕ, 11 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਇੱਕ ਵਾਰ ਫਿਰ ਟਵਿੱਟਰ ’ਤੇ ਵਾਪਸ ਆ ਰਹੇ ਨੇ।

Video Ad

ਇਸ ਸਬੰਧੀ ਐਲਾਨ ਕਰਦਿਆਂ ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਕਿਹਾ ਕਿ ਉਹ ਟਰੰਪ ਦੇ ਟਵਿੱਟਰ ਅਕਾਊਂਟ ’ਤੇ ਲੱਗੀ ਪਾਬੰਦੀ ਹਟਾਉਣਗੇ।

ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੇ ਟਵਿੱਟਰ ਅਕਾਊਂਟ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਨੈਤਿਕ ਤੌਰ ’ਤੇ ਇੱਕ ਬੁਰਾ ਫ਼ੈਸਲਾ ਸੀ।

ਦੱਸ ਦੇਈਏ ਕਿ ਪਿਛਲੇ ਸਾਲ ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੌਰਾਨ ਹਿੰਸਾ ਦੀਆਂ ਘਟਨਾਵਾਂ ਹੋਈਆਂ ਸਨ। ਇਸ ਦੇ ਲਈ ਟਰੰਪ ਸਮਰਥਕਾਂ ਨੂੰ ਜ਼ਿੰਮੇਦਾਰ ਦੱਸਿਆ ਗਿਆ ਸੀ। ਇਸ ਤੋਂ ਬਾਅਦ ਟਵਿੱਟਰ ਸਣੇ ਕਈ ਕੰਪਨੀਆਂ ਨੇ ਟਰੰਪ ਨੂੰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਬੈਨ ਕਰ ਦਿੱਤਾ।

Video Ad