ਆਯੁਰਵੈਦਿਕ ਔਸ਼ਧੀ ਦੇ ਰੂਪ ’ਚ ਵਰਤੀ ਜਾਣ ਵਾਲੀ ਇਕ ਪ੍ਰਾਚੀਨ ਜੜ੍ਹੀ-ਬੂਟੀ ਤੁਲਸੀ

ਵਜ਼ਨ ਘਟਾਉਣਾ ਹਰ ਕਿਸੇ ਲਈ ਅਕਾਊ ਕੰਮ ਹੁੰਦਾ ਹੈ। ਸਰੀਰ ਦੀ ਚਰਬੀ ਨੂੰ ਖ਼ਤਮ ਕਰਨ ਲਈ ਪਹਾੜ ਤੋੜਨ ਬਰਾਬਰ ਹੁੰਦਾ ਹੈ। ਸਰੀਰਕ ਚਰਬੀ ਤੋਂ ਛੁਟਕਾਰਾ ਪਾਉਣ ਲਈ ਲੋਕ ਕੀਟੋ ਡਾਈਟ, ਹਾਈ ਪ੍ਰੋਟੀਨ ਡਾਈਟ, ਲੋਅ ਕਾਰਬ ਡਾਈਟ ਤੇ ਨਾ ਜਾਣੇ ਕੀ-ਕੀ ਫਾਲੋ ਕਰਦੇ ਹਨ ਪਰ ਉਮੀਦ ਅਨੁਸਾਰ ਨਤੀਜੇ ਨਹੀਂ ਮਿਲਦੇ। ਮਾਹਿਰਾਂ ਦੀ ਮੰਨੀਏ ਤਾਂ ਵਜ਼ਨ ਘਟਾਉਣਾ ਜਾਦੂ ਜਾਂ ਚਮਤਕਾਰ ਨਹੀਂ ਹੈ ਜਿਸ ਦਾ ਨਤੀਜਾ ਤੁਰੰਤ ਮਿਲ ਜਾਵੇ।
ਇਸ ਲਈ ਤੁਹਾਨੂੰ ਨਿਯਮਤ ਰੂਪ ’ਚ ਕੰਮ ਕਰਨਾ ਪੈਂਦਾ ਹੈ। ਵਜ਼ਨ ਘਟਾਉਣ, ਤੁਹਾਡੇ ਨਿਯਮਤ ਰੂਪ ’ਚ ਐਕਸਰਸਾਈਜ਼-ਯੋਗ ਨਾਲ ਸੰਤੁਲਿਤ ਖ਼ੁਰਾਕ ਤੇ ਡੇਲੀ ਰੂਟੀਨ ਦੀਆਂ ਚੰਗੀਆਂ ਆਦਤਾਂ ’ਤੇ ਨਿਰਭਰ ਕਰਦਾ ਹੈ। ਇਸ ਨੂੰ ਕੁਝ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਤੁਲਸੀ ਉਨ੍ਹਾਂ ਵਿਚੋਂ ਇਕ ਹੈ, ਜੋ ਆਪਣੇ ਔਸ਼ਧੀ ਗੁਣਾਂ ਲਈ ਜਾਣੀ ਜਾਂਦੀ ਹੈ। ਪਵਿੱਤਰ ਤੁਲਸੀ ਰਵਾਇਤੀ ਰੂਪ ’ਚ ਵੱਖ-ਵੱਖ ਹਾਲਾਤ ਦੇ ਪ੍ਰਬੰਧਨ ਲਈ ਆਯੁਰਵੈਦਿਕ ਔਸ਼ਧੀ ਦੇ ਰੂਪ ’ਚ ਵਰਤੀ ਜਾਣ ਵਾਲੀ ਇਕ ਪ੍ਰਾਚੀਨ ਜੜ੍ਹੀ-ਬੂਟੀ ਹੈ। ਜ਼ੁਕਾਮ ਤੇ ਖਾਂਸੀ ਦੂਰ ਕਰਨ ਤੋਂ ਇਲਾਵਾ ਤੁਲਸੀ ਦੇ ਪੱਤੇ ਵਜ਼ਨ ਘਟਾਉਣ ਲਈ ਇਕ ਬਿਹਤਰੀਨ ਕੁਦਰਤੀ ਇਲਾਜ ਹੈ।

Video Ad

ਇਸ ਔਸ਼ਧੀ ਬੂਟੇ ਦੀਆਂ ਪੱਤੀਆਂ ਤੁਹਾਡਾ ਮੈਟਾਬੌਲਿਜ਼ਮ ਵਧਾਉਣ ’ਚ ਮਦਦ ਕਰ ਸਕਦੀਆਂ ਹਨ। ਅਸਲ ਵਿਚ, ਤੁਹਾਡਾ ਮੈਟਾਬੌਲਿਜ਼ਮ ਜਿੰਨਾ ਤੇਜ਼ ਹੋਵੇਗਾ, ਓਨੀ ਹੀ ਜਕਿੈਲਰੀ ਬਰਨ ਹੋਵੇਗੀ। ਤੁਹਾਡੀ ਦੈਨਿਕ ਖ਼ੁਰਾਕ ’ਚ ਤੁਲਸੀ ਨੂੰ ਸ਼ਾਮਲ ਕਰਨ ਨਾਲ ਤੁਹਾਡੇ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਤੇ ਪੋਸ਼ਕ ਤੱਤਾਂ ਨੂੰ ਸੋਖਣ ’ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਪਵਿੱਤਰ ਤੁਲਸੀ ਨਾ ਸਿਰਫ਼ ਕੈਲਰੀ ਬਰਨ ਕਰਦੀ ਬਲਕਿ ਲੋੜੀਂਦੇ ਪੋਸ਼ਕ ਤੱਤਾਂ ਦੇ ਮਾਮਲੇ ’ਚ ਸਰਬੋਤਮ ਹੈ।
ਆਪਣੀ ਰੋਜ਼ਾਨਾ ਦੀ ਖ਼ੁਰਾਕ ’ਚ ਤੁਲਸੀ ਦੇ ਪੱਤਿਆਂ ਨੂੰ ਸ਼ਾਮਲ ਕਰਨ ਦਾ ਸਭ ਤੋਂ ਆਸਾਨ ਤਰੀਕਾ ਇਹੀ ਹੈ ਕਿ ਉਨ੍ਹਾਂ ਨੂੰ ਰਾਤ ਭਰ ਪਾਣੀ ’ਚ ਭਿਓਂ ਕੇ ਰੱਖ ਦਿਉ ਤੇ ਸਵੇਰੇ ਸਭ ਤੋਂ ਪਹਿਲਾਂ ਇਸ ਨੂੰ ਪੀਓ। ਤੁਸੀਂ ਇਸ ਵਿਚ ਪੂਤਨੇ ਦੀਆਂ ਪੱਤੀਆਂ ਤੇ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਹਾਲਾਂਕਿ, ਬਹੁਤ ਸਾਰੇ ਲੋਕ ਇਸ ਦੇ ਕੁਸੈਲੇ ਸਵਾਦ ਦੇ ਸ਼ੌਕੀਨ ਨਹੀਂ ਹੋ, ਇਸ ਲਈ ਇੱਥੇ ਅਸੀਂ ਤੁਹਾਨੂੰ ਇਕ ਹੋਰ ਬਦਲ ਦੇ ਰਹੇ ਹਾਂ।

ਤੁਲਸੀ ਨੂੰ ਜੜ੍ਹੀ-ਬੂਟੀਆਂ ’ਚ ਸਰਬੋਤਮ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਤੁਲਸੀ ਦੀਆਂ ਕੱਚੀਆਂ ਪੱਤੀਆਂ ਦਾ ਸਵਾਦ ਪਸੰਦ ਨਹੀਂ ਹੈ ਤਾਂ ਵਜ਼ਨ ਘਟਾਉਣ ਲਈ ਤੁਲਸੀ ਦੀ ਚਾਹ ਬਣਾ ਕੇ ਪੀ ਸਕਦੇ ਹੋ।
ਸਮੱਗਰੀ
1. 4-5 ਤੁਲਸੀ ਦੇ ਪੱਤੇ, 2. 1 ਕੱਪ ਪਾਣੀ ਵਜ਼ਨ ਘਟਾਉਣ ਲਈ ਤੁਲਸੀ ਦੀ ਚਾਹ ਕਿਵੇਂ ਬਣਾਈਏ : 1. ਘੱਟੋ-ਘੱਟ ਇਕ ਮਿੰਟ ਲਈ ਉੱਬਲਦੇ ਪਾਣੀ ’ਚ ਪਵਿੱਤਰ ਤੁਲਸੀ ਦੇ ਪੱਤੇ ਪਾਓ। 2. ਚਾਹ ਨੂੰ ਇਕ ਕੱਪ ’ਚ ਛਾਣ ਲਓ। 3. ਇਸ ਤੋਂ ਬਾਅਦ ਸ਼ਹਿਦ ਪਾਓ। ਬਿਹਤਰ ਨਤੀਜੇ ਲਈ ਤੁਸੀਂ ਇਸ ਚਾਹ ਨੂੰ ਦਿਨ ਵਿਚ ਦੋ ਵਾਰ ਪੀ ਸਕਦੇ ਹੋ।

Video Ad