ਟੀਵੀ ਅਦਾਕਾਰ ਸਿਧਾਂਤ ਸੁਰਿਆਵੰਸ਼ੀ ਦਾ ਦੇਹਾਂਤ

ਚੰਡੀਗੜ੍ਹ , 11 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਮਸ਼ਹੂਰ ਟੀਵੀ ਐਕਟਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 46 ਸਾਲਾ ਸਿਧਾਂਤ ਨੂੰ ਜਿਮ ‘ਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਦੀ ਟੀਮ ਨੇ ਕਰੀਬ 45 ਮਿੰਟ ਤੱਕ ਇਲਾਜ ਕੀਤਾ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਸਿਧਾਂਤ ਕੁਸੁਮ, ਕਸੌਟੀ ਜ਼ਿੰਦਗੀ ਕੇ, ਕ੍ਰਿਸ਼ਨਾ-ਅਰਜੁਨ, ਜ਼ਮੀਨ ਸੇ ਆਸਮਾਨ ਤਕ, ਕੀ ਦਿਲ ਮੈਂ ਹੈ, ਗ੍ਰਹਿਸਥੀ ਵਰਗੇ ਕਈ ਟੀਵੀ ਸ਼ੋਅਜ਼ ਦਾ ਹਿੱਸਾ ਰਿਹਾ ਹੈ। ਉਹ ਆਖਰੀ ਵਾਰ ਸ਼ੋਅ ‘ਜ਼ਿੱਦੀ ਦਿਲ ਮਾਨੇ ਨਾ’ ‘ਚ ਨਜ਼ਰ ਆਏ ਸਨ।

Video Ad
Video Ad