ਸਮੁੰਦਰ ’ਚ ਦੋ ਕਿਸ਼ਤੀਆਂ ਦੀ ਟੱਕਰ

2 ਲੋਕਾਂ ਦੀ ਮੌਤ, 10 ਦੀ ਬਚੀ ਜਾਨ

Video Ad

ਸੈਕਰਾਮੈਂਟੋ, 19 ਜੂਨ (ਹੁਸਨ ਲੜੋਆ ਬੰਗਾ) : ਫਲੋਰਿਡਾ ਨੇੜੇ ਸਮੁੰਦਰ ਵਿੱਚ ਦੋ ਕਿਸ਼ਤੀਆਂ ਦੀਆਂ ਟੱਕਰ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕਾਂ ਨੂੰ ਬਚਾਅ ਲਿਆ ਗਿਆ। ਇਹ ਘਟਨਾ ਬਿਸਕੇਨ ਖਾੜੀ ਵਿੱਚ ਵਾਪਰੀ।
ਯੂਐਸ ਕੋਸਟ ਗਾਰਡ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ਼ਤੀਆਂ ਵਿਚਾਲੇ ਟੱਕਰ ਹੋਣ ਉਪਰੰਤ ਉਨ੍ਹਾਂ ਵਿੱਚ ਸਵਾਰ 12 ਵਿਅਕਤੀ ਪਾਣੀ ਵਿੱਚ ਡਿੱਗ ਗਏ। ਕੋਸਟ ਗਾਰਡ ਸਟੇਸ਼ਨ ਮਿਆਮੀ ਬੀਚ ਦੇ ਅਮਲੇ ਤੇ ਐਮਐਚ-65 ਡੌਲਫਿਨ ਹੈਲੀਕਾਪਟਰ ਦੇ ਅਮਲੇ ਨੇ ਤੁਰੰਤ ਕਾਰਵਾਈ ਕਰਕੇ 10 ਲੋਕਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ, ਜਦਕਿ 2 ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ।
ਮਿਆਮੀ ਫਾÇੲਰ ਵਿਭਾਗ ਦੇ ਬੁਲਾਰੇ ਲੈਫ਼ਟੀਨੈਂਟ ਪੀਟੇ ਸਾਂਚੇਜ਼ ਅਨੁਸਾਰ ਇਹ ਘਟਨਾ ਨਿਕਸਨ ਬੀਚ ਸੈਂਡਬਾਰ ਨੇੜੇ ਵਾਪਰੀ। ਉਨ੍ਹਾਂ ਕਿਹਾ ਕਿ ਬਚਾਏ ਗਏ ਲੋਕਾਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ, ਜਿਸ ਨੂੰ ਜੈਕਸ਼ਨ ਮੈਮੋਰੀਅਲ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ।

Video Ad