ਕੈਨੇਡਾ ’ਚ ਇੱਕ ਪੰਜਾਬੀ ਸਣੇ ਦੋ ਡਰਾਈਵਰ ਗ੍ਰਿਫ਼ਤਾਰ

ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਲੱਗੇ ਦੋਸ਼

Video Ad

ਬਰੈਂਪਟਨ, 23 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਇੱਕ ਪੰਜਾਬੀ ਸਣੇ ਦੋ ਡਰਾਈਵਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਲੱਗੇ। ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੋਵਾਂ ਦੀਆਂ ਗੱਡੀਆਂ 1 ਹਫ਼ਤੇ ਲਈ ਇੰਪਾਊਂਡ ਕਰ ਲਈਆਂ ਅਤੇ ਉਨ੍ਹਾਂ ਦੇ ਲਾਇਸੰਸ 90 ਦਿਨ ਲਈ ਮੁਅੱਤਲ ਕਰ ਦਿੱਤੇ। ਬਰੈਂਪਟਨ ਦੇ ਨਵਪ੍ਰੀਤ ਸਿੰਘ ਸਣੇ ਇਨ੍ਹਾਂ ਦੋਵਾਂ ਨੂੰ ਫਰਵਰੀ ਮਹੀਨੇ ਵਿੱਚ ਕੋਰਟ ’ਚ ਪੇਸ਼ ਕੀਤਾ ਜਾਵੇਗਾ।

Video Ad