ਅਮਰੀਕਾ ਵੱਲੋਂ ਏਅਰ ਇੰਡੀਆ ਨੂੰ 121 ਮਿਲੀਅਨ ਡਾਲਰ ਅਦਾ ਕਰਨ ਦੇ ਹੁਕਮ

14 ਲੱਖ ਡਾਲਰ ਜੁਰਮਾਨਾ ਭਰਨ ਦੀ ਹਦਾਇਤ ਵੀ ਦਿਤੀ

Video Ad

ਫਲਾਈਟਸ ਰੱਦ ਹੋਣ ਦੇ ਇਵਜ਼ ਵਿਚ ਕੀਤੀ ਕਾਰਵਾਈ

ਵਾਸ਼ਿੰਗਟਨ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਸਰਕਾਰ ਨੇ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੂੰ 121 ਮਿਲੀਅਨ ਡਾਲਰ ਦਾ ਰਿਫੰਡ ਅਤੇ 14 ਲੱਖ ਡਾਲਰ ਜੁਰਮਾਨਾ ਅਦਾ ਕਰਨ ਦੇ ਹੁਕਮ ਦਿਤੇ ਹਨ। ਰਿਫੰਡ ਦੀ ਰਕਮ ਮਹਾਂਮਾਰੀ ਦੌਰਾਨ ਰੱਦ ਹੋਈਆਂ ਫਲਾਈਟਸ ਦੇ ਇਵਜ਼ ਵਿਚ ਹੈ ਅਤੇ ਅਦਾਇਗੀ ਵਿਚ ਦੇਰੀ ਕਰਨ ’ਤੇ ਭਾਰਤੀ ਏਅਰਲਾਈਨ ਨੂੰ ਜੁਰਮਾਨਾ ਲਾਇਆ ਗਿਆ ਹੈ। ਅਮਰੀਕਾ ਦੇ ਟ੍ਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਏਅਰ ਇੰਡੀਆਂ ਉਨ੍ਹਾਂ ਛੇ ਏਅਰਲਾਈਨਜ਼ ਵਿਚ ਸ਼ਾਮਲ ਹੈ ਜਿਨ੍ਹਾਂ ਵੱਲੋਂ 600 ਮਿਲੀਅਨ ਡਾਲਰ ਦੀ ਰਕਮ ਮੁਸਾਫ਼ਰਾਂ ਨੂੰ ਵਾਪਸ ਕਰਨ ਦੀ ਹਾਮੀ ਭਰੀ ਗਈ ਹੈ।

Video Ad