ਪੈਡਲ ’ਚ ਜੁੱਤਾ ਫਸਣ ਕਾਰਨ ਵਾਪਰੀ ਘਟਨਾ

ਵਾਸ਼ਿੰਗਟਨ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸ਼ਨਿੱਚਰਵਾਰ ਨੂੰ ਸਾਈਕਲ ਤੋਂ ਡਿੱਗ ਪਏ, ਹਾਲਾਂਕਿ ਸੱਟ ਲੱਗਣ ਤੋਂ ਉਨ੍ਹਾਂ ਦਾ ਬਚਾਅ ਹੋ ਗਿਆ। ਰਾਸ਼ਟਰਪਤੀ ਸਾਈਕਲ ਚਲਾ ਰਹੇ ਸਨ। ਜਿਵੇਂ ਹੀ ਉਹ ਰੁਕੇ ਤਾਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਾਈਕਲ ਸਣੇ ਡਿੱਗ ਪਏ। ਉਨ੍ਹਾਂ ਦੇ ਨਾਲ ਚੱਲ ਰਹੇ ਸਕਿਉਰਿਟੀ ਸਟਾਫ਼ ਨੇ ਉਠਣ ਵਿੱਚ ਉਨ੍ਹਾਂ ਦੀ ਮਦਦ ਕੀਤੀ।
ਰਾਸ਼ਟਰਪਤੀ ਜੋਅ ਬਾਇਡਨ ਦੇ ਸਾਈਕਲ ਤੋਂ ਡਿੱਗਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਉਨ੍ਹਾਂ ਦਾ ਇੱਕ ਜੁੱਤਾ ਸਾਈਕਲ ਦੇ ਪੈਡਲ ਵਿੱਚ ਫਸ ਗਿਆ ਸੀ, ਜਿਸ ਕਾਰਨ ਜੋਅ ਬਾਇਡਨ ਦਾ ਸੰਤੁਲਨ ਵਿਗੜ ਗਿਆ।
