Home ਸਿਹਤ ਖ਼ੂਬਸੂਰਤੀ ਲਈ ਮਲਾਈ ਦੀ ਕਰੋ ਵਰਤੋਂ

ਖ਼ੂਬਸੂਰਤੀ ਲਈ ਮਲਾਈ ਦੀ ਕਰੋ ਵਰਤੋਂ

0
ਖ਼ੂਬਸੂਰਤੀ ਲਈ ਮਲਾਈ ਦੀ ਕਰੋ ਵਰਤੋਂ

ਮਲਾਈ ਜਿੱਥੇ ਖਾਣ ’ਚ ਸੁਆਦ ਲਗਦੀ ਹੈ, ਉੱਥੇ ਸਿਹਤ ਤੇ ਖੂਬਸੂਰਤੀ ਵਧਾਉਣ ਵਿੱਚ ਵੀ ਇਹ ਬਹੁਤ ਲਾਭਦਾਇਕ ਸਾਬਤ ਹੁੰਦੀ ਹੈ ਚਿਹਰੇ ’ਤੇ ਕੁਝ ਸਮਾਂ ਮਲਾਈ ਨਾਲ ਮਸਾਜ ਕਰਨ ਨਾਲ ਸਕਿਨ ਦੇ ਡੈਮੇਜ ਟਿਸ਼ੂ ਰਿਪੇਅਰ ਹੋ ਜਾਂਦੇ ਹਨ, ਜਿਸ ਨਾਲ ਸਕਿਨ ਹੈਲਦੀ ਬਣਦੀ ਹੈ।
ਮਲਾਈ ਸਕਿਨ ਨੂੰ ਮਾਇਸਚਰਾਈਜ਼ ਹੀ ਨਹੀਂ ਕਰਦੀ, ਸਗੋਂ ਇਸ ਨਾਲ ਚਿਹਰੇ ’ਤੇ ਨਿਖਾਰ ਵੀ ਆਉਂਦਾ ਹੈ। ਮਲਾਈ ’ਚ ਥੋੜ੍ਹਾ ਜਿਹਾ ਸ਼ਹਿਦ ਮਿਕਸ ਕਰਕੇ ਚਿਹਰੇ ’ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ’ਤੇ ਚਮਕ ਆ ਜਾਵੇਗੀ। ਮਲਾਈ ਤਵਚਾ ਦੀ ਰੰਗਤ ਨੂੰ ਵੀ ਨਿਖਾਰਦੀ ਹੈ। ਮਲਾਈ ’ਚ ਮੌਜੂਦ ਲੈਕਟਿਕ ਐਸਿਡ ਸਕਿਨ ’ਤੇ ਮੌਜੂਦ ਟੇਨਿੰਗ ਨੂੰ ਦੂਰ ਕਰਕੇ ਸਕਿਨ ਨੂੰ ਕੁਦਰਤੀ ਤਰੀਕੇ ਤੋਂ ਨਿਖਾਰਦੀ ਹੈ। ਕਈ ਲੋਕਾਂ ਦੇ ਚਿਹਰੇ ’ਤੇ ਕਾਲੇ ਧੱਬੇ ਹੋ ਜਾਂਦੇ ਹਨ, ਜਿਨ੍ਹਾਂ ’ਤੇ ਕਈ ਵਾਰ ਮਹਿੰਗੀਆਂ ਕਰੀਮਾਂ ਵੀ ਅਸਰ ਨਹੀਂ ਕਰਦੀਆਂ ਹਨ ਪਰ ਹੁਣ ਤੁਸੀਂ ਇਨ੍ਹਾਂ ਕਾਲੇ ਧੱਬਿਆਂ ਤੋਂ ਰਾਹਤ ਪਾ ਸਕਦੇ ਹਨ। ਧੱਬਿਆਂ ’ਤੇ ਮਲਾਈ ਲਗਾ ਕੇ ਉਨ੍ਹਾਂ ਨੂੰ ਕੁਝ ਦੇਰ ਲਈ ਛੱਡ ਦਿਓ ਅਤੇ ਬਾਅਦ ’ਚ ਕਿਸੇ ਕੱਪੜੇ ਨਾਲ ਸਾਫ ਕਰ ਲਓ। ਅਜਿਹਾ ਰੋਜ਼ ਕਰਨ ਨਾਲ ਧੱਬੇ ਸਾਫ ਹੋ ਜਾਣਗੇ।
ਮਲਾਈ ’ਚ ਵਿਟਾਮਿਨ ‘ਏ‘ ਹੁੰਦਾ ਹੈ, ਜੋ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖਣ ’ਚ ਤੁਹਾਡੀ ਮਦਦ ਕਰਦਾ ਹੈ। ਬੱਚਿਆਂ ਨੂੰ ਰੋਜ਼ਾਨਾ ਮਲਾਈ ਦਾ ਸੇਵਨ ਕਰਨਾ ਚਾਹੀਦਾ ਹੈ। ਮਲਾਈ ’ਚ ਸੈਚੁਰੇਟਿਡ ਫੈਟ ਹੁੰਦੀ ਹੈ, ਜਿਸ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ। ਇਹ ਤੁਹਾਨੂੰ ਦਿਲ ਨਾਲ ਸਬੰਧਿਤ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾ ਕੇ ਰੱਖਦਾ ਹੈ। ਦਿਲ ਨਾਲ ਜੁੜੀਆਂ ਸਮੱਸਿਆਵਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਮਲਾਈ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਲਾਭ ਹੋਵੇਗਾ।ਮਲਾਈ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਕੁਝ ਲੋਕਾਂ ਨੂੰ ਇਸ ਦਾ ਸਵਾਦ ਬੇਹੱਦ ਪਸੰਦ ਆਉਂਦਾ ਹੈ ਅਤੇ ਕਈ ਲੋਕ ਇਸ ਨੂੰ ਖਾਣ ਨਾਲ ਹੋਣ ਵਾਲੀ ਫੈਟ ਕਾਰਨ ਇਸ ਦਾ ਸੇਵਨ ਨਹੀਂ ਕਰਦੇ। ਕਹਿੰਦੇ ਹਨ ਕਿ ਮਲਾਈ ਖਾਣ ਨਾਲ ਹਮੇਸ਼ਾ ਭਾਰ ਵੱਧਦਾ ਹੈ ਪਰ ਇਹ ਗੱਲ ਗਲਤ ਹੈ। ਰੋਜ਼ ਇਕ ਜਾਂ ਦੋ ਚਮਚ ਮਲਾਈ ਖਾਣ ਨਾਲ ਭਾਰ ਘੱਟਦਾ ਹੈ।