ਡਕੈਤੀ ਮਾਮਲੇ ’ਚ ਮਾਰਖਮ ਦੇ ਜਹੀਨ ਬੱਲ ਦੇ ਨਿਕਲੇ ਵਾਰੰਟ

ਅਜੈਕਸ ਦੇ ਇੱਕ ਰੈਸਟੋਰੈਂਟ ’ਚ ਹੋਈ ਸੀ ਲੁੱਟ

Video Ad

ਦੋ ਗ੍ਰਿਫ਼ਤਾਰ, ਇੱਕ ਸ਼ੱਕੀ ਦੇ ਪੁਲਿਸ ਨੇ ਕੱਢੇ ਵਾਰੰਟ

ਮਾਰਖਮ, 22 ਜੂਨ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੇ ਡਰਹਮ ਖੇਤਰ ਵਿੱਚ ਪਿਛਲੇ ਮਹੀਨੇ ਇੱਕ ਰੈਸਟੋਰੈਂਟ ਵਿੱਚ ਹਥਿਆਰਾਂ ਦੀ ਨੋਕ ’ਤੇ ਡਕੈਤੀ ਹੋਈ ਸੀ। ਡਰਹਮ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਮਾਰਖਮ ਦੇ ਵਾਸੀ ਜਹੀਨ ਬੱਲ ਦੇ ਹੁਣ ਵਾਰੰਟ ਕੱਢ ਦਿੱਤੇ ਗਏ ਨੇ।

ਡਰਹਮ ਪੁਲਿਸ ਨੇ ਦੱਸਿਆ ਕਿ ਪਿਛਲੇ ਮਹੀਨੇ 1 ਮਈ ਨੂੰ ਅਜੈਕਸ ਦੇ ਇੱਕ ਰੈਸਟੋਰੈਂਟ ਵਿੱਚ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਡਕੈਤੀ ਕੀਤੀ ਸੀ। ਵੈਸਟ ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਸ ਮਾਮਲੇ ਵਿੱਚ ਮਾਰਖਮ ਵਿੱਚ ਤਿੰਨ ਅਤੇ ਅਜੈਕਸ ਵਿੱਚ ਦੋ ਸਰਚ ਵਾਰੰਟ ਜਾਰੀ ਕੀਤੇ ਸਨ।

Video Ad