*ਮੈਂ ਕੀ ਕਰਾਂਗਾ*

ਪੜ ਲਿਖ ਕੇ ,ਮੈਂ ਕੀ ਕਰਾਂਗਾ ?
ਏਹੀ ਸੋਚਦਾ ਰਹਿੰਦਾ ਹਾਂ।
ਕਦੇ ਮੈਂ ਆਪਣੇ ਆਪ ਨੂੰ ਮਜ਼ਦੂਰ,
ਕਦੇ ਦਿਹਾੜੀਦਾਰ ਕਹਿੰਦਾ ਹਾਂ।
ਮਜ਼ਦੂਰ ਬਣ ਕੇ ਮਿਹਨਤ ਕਰਾਂਗਾ,
ਨਵੇਂ ਬਣਦੇ ਘਰਾ ਵਿੱਚ ਜਾਦਾ ਹਾਂ।
ਵਾਰੀ ਵਾਰੀ ਇੱਟਾ, ਬਜ਼ਰੀ ਚੁੱਕ ,
ਮਿਸਤਰੀ ਨੂੰ ਫੜਾਉਦਾ ਹਾਂ।
ਸਾਰਾ ਦਿਨ ਕੰਮ ਕਰਦਾ ਹਾਂ,
ਸ਼ਾਮੀਂ ਥੱਕ ਹਾਰ ਕੇ ਬੈਠ ਜਾਦਾ ਹਾਂ।
ਡਿਗਰੀਆ ਲੈ ਕੇ, ਮੈਂ ਕੀ ਕੀਤਾ ?
ਏਹੀ ਸੋਚਦਾ ਰਹਿੰਦਾ ਹਾਂ।
ਜਦ ਮੈਂ ਦਿਹਾੜੀ ਕਰ ਕੇ ,
ਘਰ ਵਾਪਸ ਪਰਤ ਆ ਜਾਦਾ ਹਾਂ।
ਅੱਜ ਦਾ ਰਿਜ਼ਕ ਮਿਲ ਗਿਆ ,
ਕੱਲ ਲਈ ਸੋਚੀ ਪੈ ਜਾਦਾ ਹਾਂ।
ਟਿਮ ਟਿਮ ਕਰਦੇ ਤਾਰਿਆ ਨੂੰ ,
ਫੇਰ ਇਹੀ ਜਾ ਕਹਿੰਦਾ ਹਾਂ।
ਡਿਗਰੀਆ ਲੈ ਕੇ, ਮੈਂ ਕੀ ਕੀਤਾ ?
ਏਹੀ ਸੋਚਦਾ ਰਹਿੰਦਾ ਹਾਂ।
– ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ
Video Ad