
ਬਾਇਡਨ ਸਰਕਾਰ ਨੇ ਕੀਤਾ ਨਵੀਂ ਇੰਮੀਗ੍ਰੇਸ਼ਨ ਨੀਤੀ ਦਾ ਐਲਾਨ
ਵਾਸ਼ਿੰਗਟਨ, 21 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਇੰਮੀਗ੍ਰੇਸ਼ਨ ਨਿਯਮਾਂ ਵਿਚ ਵੱਡੀ ਤਬਦੀਲੀ ਕਰਦਿਆਂ ਅਮਰੀਕਾ ਸਰਕਾਰ ਨੇ 21 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਨੂੰ ਵੀ ਪੱਕੇ ਕਰਨ ਦਾ ਫੈਸਲਾ ਕੀਤਾ ਹੈ ਜੋ ਆਪਣੇ ਮਾਪਿਆਂ ਨਾਲ ਜਾਇਜ਼ ਤਰੀਕੇ ਨਾਲ ਅਮਰੀਕਾ ਪੁੱਜੇ ਜਾਂ ਅਮਰੀਕਾ ਵਿਚ ਰਹਿ ਰਹੇ ਮਾਪਿਆਂ ਕੋਲ ਆਉਣਾ ਚਾਹੁੰਦੇ ਹਨ। ਅਮਰੀਕਾ ਸਰਕਾਰ ਨੇ ਮੰਨਿਆ ਹੈ ਕਿ ਇੰਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਕਾਰਨ ਹਜ਼ਾਰਾਂ ਮਾਮਲਿਆਂ ਵਿਚ ਬੱਚਿਆਂ ਦੀ ਉਮਰ 21 ਸਾਲ ਤੋਂ ਟੱਪ ਗਈ ਅਤੇ ਉਹ ਗਰੀਨ ਕਾਰਡ ਦੇ ਹੱਕ ਤੋਂ ਵਾਂਝੇ ਹੋ ਗਏ।