
ਪੁਲਿਸ ਨੂੰ ਕਈ ਸ਼ੱਕੀਆਂ ਦੀ ਭਾਲ
ਟੋਰਾਂਟੋ, 13 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਸਬਵੇਅ ਸਟੇਸ਼ਨਾਂ ’ਤੇ ਹੋ ਰਹੇ ਹਮਲਿਆਂ ਵਿਚ ਇਕ ਹੋਰ ਵਾਧਾ ਹੋ ਗਿਆ ਜਦੋਂ ਇਕ ਔਰਤ ਦਾ ਚਿਹਰਾ ਤੇਜ਼ਧਾਰ ਹਥਿਆਰ ਨਾਲ ਚੀਰ ਦਿਤਾ ਗਿਆ। ਪੁਲਿਸ ਨੇ ਦੱਸਿਆ ਕਿ ਔਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਮਲਾ ਬਗੈਰ ਕਿਸੇ ਭੜਕਾਹਟ ਤੋਂ ਹੋਇਆ। ਦੂਜੇ ਪਾਸੇ ਇਟੋਬੀਕੋ ਵਿਖੇ ਸ਼ਨਿੱਚਰਵਾਰ ਦੇਰ ਰਾਤ ਵਾਪਰੇ ਭਿਆਨਕ ਹਾਦਸੇ ਦੌਰਾਨ ਬਿਜਲੀ ਦੇ ਤਿੰਨ ਖੰਭੇ ਟੁੱਟ ਗਏ ਅਤੇ ਟ੍ਰਾਂਸਫਾਰਮਰ ਨੂੰ ਅੱਗ ਲੱਗ ਗਈ। ਟੋਰਾਂਟੋ ਪੁਲਿਸ ਨੇ ਕਿਹਾ ਕਿ ਔਰਤ ਉਪਰ ਹਮਲਾ ਸਪੇਡੀਨਾ ਸਬਵੇਅ ਸਟੇਸ਼ਨ ’ਤੇ ਹੋਇਆ ਨਾਕਿ ਚਲਦੇ ਟ੍ਰੇਨ ਵਿਚ। ਪੁਲਿਸ ਇਕ ਨਹੀ ਸਗੋਂ ਕਈ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਪਰ ਇਨ੍ਹਾਂ ਵਿਚੋਂ ਕਿਸੇ ਦਾ ਹੁਲੀਆ ਬਿਆਨ ਨਹੀਂ ਕੀਤਾ ਗਿਆ।