ਤੁਸੀਂ ਵੀ ਮੁਫ਼ਤ ਸਿਨੇਮਾ ’ਚ ਦੇਖ ਸਕਦੇ ਹੋ ਸੰਨੀ ਦਿਓਲ ਦੀ ਫਿਲਮ

ਫ਼ਿਲਮ ’ਚੁਪ’ ਦੇ ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਦਿੱਤਾ ਸਰਪ੍ਰਾਈਜ਼

Video Ad

22 ਸਤੰਬਰ ਨੂੰ ਮੁਫ਼ਤ ’ਚ ਦੇਖ ਸਕੋਗੇ ਫਿਲਮ ’ਚੁਪ’

ਚੰਡੀਗੜ੍ਹ, 19 ਸਤੰਬਰ (ਸ਼ੇਖਰ ਰਾਏ) : ਭਾਰਤੀ ਸਿਨੇਮਾ ਜਗਤ ਆਪਣੇ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਫਿਰ ਭਾਂਵੇ ਉਹ ਹਿੰਦੀ ਸਿਨੇਮਾ ਹੋਵੇ, ਪੰਜਾਬੀ ਹੋਵੇ ਤੇ ਭਾਂਵੇ ਸਾਉਥ ਜੀ ਹਾਂ ਇਹ ਵੀ ਸੱਚ ਹੈ ਕਿ ਹਰ ਸਾਉਥ ਫਿਲਮ ਵੀ ਕਾਰੋਬਾਰ ਨਹੀਂ ਕਰ ਰਹੀ3 ਇਸੇ ਕਾਰਨ ਫਿਲਮਾਂ ਰਿਲੀਜ਼ ਕਰਨ ਤੋਂ ਪਹਿਲਾਂ ਫਿਲਮ ਮੇਕਰਜ਼ ਨੂੰ ਵੀ ਇਹ ਚਿੰਤਾ ਜ਼ਿਆਦਾ ਸਤਾਉਣ ਲੱਗ ਗਈ ਹੈ ਕਿ ਫਿਲਮ ਚਲਾਈ ਕਿਵੇਂ ਜਾਵੇ.. ਖੈਰ ਇਸੇ ਦੇ ਚਲਦੇ ਹੁਣ ਸੰਨੀ ਦਿਓਲ ਜੋ ਕੇ ਇਕ ਲੰਮੇ ਸਮੇਂ ਤੋਂ ਬਾਅਦ ਵੱਡੇ ਪਰਦੇ ਉੱਪਰ ਆਪਣੀ ਫਿਲਮ ’ਚੁਪ’ ਦੇ ਨਾਲ ਵਾਪਸੀ ਕਰਨ ਜਾ ਰਹੇ ਹਨ ਉਹਨਾਂ ਦੀ ਫਿਲਮ ਮੇਕਰ ਤੇ ਡਿਸਟ੍ਰੀਬਿਊਟਰ ਟੀਮ ਨੇ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਕ ਜੁਗਤ ਲੜਾਈ ਹੈ ਕਿ ਫਿਲਮ ਫਰੀ ਵਿੱਚ ਲੋਕਾਂ ਨੂੰ ਦਿਖਾਈ ਜਾਏ ਹੁਣ ਤਸੀਂ ਸੋਚਦੇ ਹੋਣੇ ਇਸ ਵਿੱਚ ਉਹਨਾਂ ਦੀ ਕੀ ਫਾਇਦਾ ਆਓ ਤੁਹਾਨੂੰ ਪੂਰੀ ਜਾਣਕਾਰੀ ਵਿਸਥਾਰ ਵਿੱਚ ਦਿੰਦੇ ਹਾਂ।

ਸੰਨੀ ਦਿਓਲ ਜਲਦ ਹੀ ਫਿਲਮ ਚੁਪ ਨਾਲ ਬਾਕਸ ਆਫਿਸ ’ਤੇ ਵਾਪਸੀ ਕਰਨ ਜਾ ਰਹੇ ਹਨ। ਇਸ ਮੌਕੇ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੁਫਤ ਜਨਤਕ ਸਕ੍ਰੀਨਿੰਗ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਆਮ ਲੋਕ ਵੀ ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਦੇਖ ਸਕਣਗੇ।

ਖੈਰ ਇਹ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕੀ ਜਿਸ ਹਿਸਾਬ ਨਾਲ ਦਰਸ਼ਕ ਫਿਲਮ ਦੇਖਣ ਤੋਂ ਪਹਿਲਾਂ ਹੀ ਉਸ ਬਾਰੇ ਆਪਣੀ ਧਾਰਨਾ ਬਣਾ ਲੈਂਦੇ ਹਨ ਅਤੇ ਸਿਨੇਮਾ ਘਰ ਤੱਕ ਵੀ ਨਹੀਂ ਪਹੁੰਚਦੇ ਪਰ ਹੁਣ ਜਦੋਂ ਫਿਲਮ ਫਰੀ ਵਿੱਚ ਦੇਖਣ ਨੂੰ ਮਿਲੇਗੀ ਤਾਂ ਲੋਕ ਜ਼ਰੂਰ ਇਸਨੂੰ ਦੇਖਣਗੇ ਅਤੇ ਬਾਅਦ ਵਿੱਚ ਫਿਲਮ ਕਿਸ ਤਰਾਂ ਦੀ ਇਸ ਬਾਰੇ ਸਹੀ ਜਾਣਕਾਰੀ ਦੇ ਸਕਣਗੇ3 ਇਸ ਨਾਲ ਵਰਡ ਆਫ ਮਾਊਥ ਪਬਲਿਸਿੱਟੀ ਦਾ ਫਿਲਮ ਨੂੰ ਫਾਇਦਾ ਮਿਲ ਸਕਦਾ ਹੈ3. ਹਾਲਾਂਕਿ, ਇਹ ਆਫਰ ਸਿਰਫ ਸੀਮਤ ਸਮੇਂ ਲਈ ਹੀ ਉਪਲਬਧ ਹੋਵੇਗਾ।

Video Ad