ਮੁੰਬਈ, 16 ਮਾਰਚ, ਹ.ਬ. : ਬਾਲੀਵੁਡ ਅਦਾਕਾਰਾ ਗੌਹਰ ਖਾਨ ਦੇ ਖ਼ਿਲਾਫ਼ ਬੀਐਮਸੀ ਨੇ ਕੋਵਿਡ 19 ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ ਕਰਾਇਆ ਹੈ। ਮੁੰਬਈ ਦੇ ਓਸ਼ਿਵਾਰਾ ਪੁਲਿਸ ਥਾਣੇ ਵਿਚ ਦਰਜ ਐਫਆਈਆਰ ਵਿਚ ਗੌਹਰ ਖਾਨ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਾਹਰ ਘੁੰਮਣ ਅਤੇ ਸ਼ੂਟਿੰਗ ਕਰਨ ਦਾ ਦੋਸ਼ ਹੈ।
ਬੀਐਮਸੀ ਨੇ ਅਪਣੇ ਬਿਆਨ ਵਿਚ ਕਿਹਾ ਕਿ ਕੋਵਿਡ 19 ਦੀ ਗਾਈਡਲਾਈਨ ਦੇ ਨਿਯਮ ਸਾਰੇ ਲੋਕਾਂ ’ਤੇ ਬਰਾਬਰ ਲਾਗੂ ਹੋਣਗੇ। ਅਜਿਹੇ ਵਿਚ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਵਾਇਰਸ ਨੂੰ ਹਰਾਉਣ ਵਿਚ ਸਾਡਾ ਸਾਥ ਦੇਣ। ਗੌਹਰ ’ਤੇ ਦੋਸ਼ ਲੱਗਾ ਹੈ ਕਿ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਉਹ ਫਿਲਮ ਦੀ ਸ਼ੂਟਿੰਗ ਵਿਚ ਸ਼ਾਮਲ ਹੋਈ ਸੀ।
ਗੌਹਰ ਨੇ ਮੁੰਬਈ ਵਿਚ 11 ਮਾਰਚ ਨੂੰ ਕੋਵਿਡ ਟੈਸਟ ਕਰਾਇਆ ਸੀ। ਟੈਸਟ ਤੋਂ ਬਾਅਦ ਉਹ ਸਿੱਧੀ ਦਿੱਲੀ ਚਲੀ ਗਈ ਸੀ ਅਤੇ ਉਥੇ Îਇੱਕ ਹੋਰ ਟੈਸਟ 12 ਮਾਰਚ ਨੂੰ ਕਰਾਇਆ ਸੀ। ਮੁੰਬਈ ਵਾਲੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ ਸੀ, ਲੇਕਿਨ ਦਿੱਲੀ ਵਾਲੀ ਰਿਪੋਰਟ ਨੈਗਟਿਵ ਆਈ ਸੀ।
ਬੀਐਮਸੀ ਦਾ ਦੋਸ਼ ਹੈ ਕਿ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਬੀਐਮਸੀ ਦੇ ਲੋਕਾਂ ਨੇ ਫੋਨ ’ਤੇ ਮੈਸੇਜ ਨਾਲ ਉਨ੍ਹਾਂ ਜਾਣਕਾਰੀ ਦੇਣ ਦੀ ਵੀ ਕੋਸ਼ਿਸ਼ ਕੀਤੀ, ਲੇਕਿਨ ਗੌਹਰ ਦਾ ਕੋਈ ਜਵਾਬ ਨਹੀਂ ਆÎਇਆ। ਮੈਸੇਜ ਵਿਚ ਗੌਹਰ ਨੂੰ 14 ਦਿਨਾਂ ਲਈ ਕਵਾਰੰਟਾਈਨ ਰਹਿਣ ਲਈ ਕਿਹਾ ਗਿਆ ਸੀ।
ਬੀਐਮਸੀ ਦਾ ਦੋਸ਼ ਹੈ ਕਿ ਜਦ ਉਨ੍ਹਾਂ ਦੇ ਕਰਮਚਾਰੀ ਉਨ੍ਹਾਂ ਦੇ ਫਲੈਟ ’ਤੇ ਪਹੁੰਚੇ ਤਾਂ ਉਥੇ ਦਰਵਾਜ਼ਾ ਬੰਦ ਮਿਲਿਆ। ਬਾਅਦ ਵਿਚ ਪਤਾ ਚਲਿਆ ਕਿ ਗੌਹਰ ਸ਼ੂਟ ਦੇ ਲਈ ਬਾਹਰ ਗਈ ਹੈ। ਇਸ ਤੋਂ ਬਾਅਦ ਬੀਐਮਸੀ ਨੇ ਮੁੰਬਈ ਦੇ ਓਸ਼ਿਵਾਰਾ ਪੁਲਿਸ ਥਾਣੇ ਵਿਚ ਗੌਹਰ ਖਿਲਾਫ਼ ਕੇਸ ਦਰਜ ਕਰਾਇਆ। ਕੇਸ ਦਰਜ ਕਰਾਉਣ ਤੋਂ ਬਾਅਦ ਟਵੀਟ ਵਿਚ ਬੀਐਮਸੀ ਨੇ ਜਾਣਕਾਰੀ ਦਿੱਤੀ ਕਿ ਕੋਰੋਨਾ ਗਾਈਡਲਾਈਨਸ ਦੀ ਉਲੰਘਣਾ ਕਰਨ ਦੇ ਲਈ ਗੌਹਰ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।