Home ਅਮਰੀਕਾ ਅਮਰੀਕਾ ਦੇ ਡੈਨਵਰ ਵਿਚ ਬਰਫ਼ੀਲੇ ਤੂਫਾਨ ਕਾਰਨ ਦੋ ਹਜ਼ਾਰ ਤੋਂ ਜ਼ਿਆਦਾ ਉਡਾਣਾਂ ਰੱਦ

ਅਮਰੀਕਾ ਦੇ ਡੈਨਵਰ ਵਿਚ ਬਰਫ਼ੀਲੇ ਤੂਫਾਨ ਕਾਰਨ ਦੋ ਹਜ਼ਾਰ ਤੋਂ ਜ਼ਿਆਦਾ ਉਡਾਣਾਂ ਰੱਦ

0
ਅਮਰੀਕਾ ਦੇ ਡੈਨਵਰ ਵਿਚ ਬਰਫ਼ੀਲੇ ਤੂਫਾਨ ਕਾਰਨ ਦੋ ਹਜ਼ਾਰ ਤੋਂ ਜ਼ਿਆਦਾ ਉਡਾਣਾਂ ਰੱਦ

ਡੈਨਵਰ, 15 ਮਾਰਚ, ਹ.ਬ. : ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਰਾਜਧਾਨੀ ਡੈਨਵਰ ਵਿਚ ਭਿਆਨਕ ਬਰਫ਼ੀਲੇ ਤੂਫਾਨ ਦੇ ਚਲਦਅਿਾਂ ਦੋ ਹਜ਼ਾਰ ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕੌਮੀ ਮੌਸਮ ਵਿਭਾਗ ਨੇ ਬਰਫ਼ੀਲੇ ਤੂਫਾਨ ਦੀ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ 18 ਤੋਂ 24 ਇੰਚ ਤੱਕ ਬਰਫ਼ਬਾਰੀ ਹੋਣ ਦੇ ਨਾਲ ਹੀ ਸ਼ਨਿੱਚਰਵਾਰ ਦੁਪਹਿਰ ਤੋਂ ਐਤਵਾਰ ਤੱਕ ਬਰਫ਼ਬਾਰੀ ਹੁੰਦੀ ਰਹੀ। ਇਸ ਤੋਂ ਇਲਾਵਾ ਫਰੰਟ ਰੇਂਜ ਤਲਹਟੀ ਦੇ ਕੁਝ ਇਲਾਕਿਆਂ ਵਿਚ 30 ਇੰਚ ਤੱਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਕੋਲੋਰਾਡੋ ਟਰਾਂਸਪੋਰਟ ਵਿਭਾਗ ਨੇ ਵੀ ਸੜਕ ਬੰਦ ਹੋਣ ਦੇ ਕਾਰਨ ਬਹੁਤ ਜ਼ਰੂਰੀ ਹੋਣ ‘ਤੇ ਹੀ ਯਾਤਰਾ ਕਰਨ ਲਈ ਕਿਹਾ ਹੈ। ਬਰਫ਼ਬਾਰੀ ਨਾਲ ਸਭ ਤੋਂ ਜ਼ਿਆਦਾ ਰਾਜ ਮਾਰਗਾਂ ਦੇ ਪ੍ਰਭਾਵਤ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਡੈਨਵਰ ਕੌਮਾਂਤਰੀ ਹਵਾਈ ਅੱਡੇ ਦੀ ਤਰਜ਼ਮਾਨ ਐਮਿਲੀ ਵਿਲੀਅਮਸ ਨੇ ਕਿਹਾ ਕਿ ਸ਼ਨਿੱਚਰਵਾਰ ਸਵੇਰੇ ਏਅਪਰੋਰਟ ‘ਤੇ ਭੀੜ ਰਹੀ। ਹਾਲਾਂਕਿ ਬਾਅਦ ਵਿਚ 750 ਉਡਾਣਾਂ ਨੂੰ ਰੱਦ ਕੀਤਾ ਗਿਆ। ਐਤਵਾਰ ਨੂੰ ਵਿਭਿੰਨ ਥਾਵਾਂ ‘ਤੇ ਜਾਣ ਵਾਲੀ 1300 ਉਡਾਣਾਂ ਨੂੰ ਰੱਦ ਕੀਤਾ ਗਿਆ।