Home ਅਮਰੀਕਾ ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ’ਚ ਗੋਲੀਬਾਰੀ, ਹਮਲਾਵਰ ਸਣੇ 4 ਹਲਾਕ

ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ’ਚ ਗੋਲੀਬਾਰੀ, ਹਮਲਾਵਰ ਸਣੇ 4 ਹਲਾਕ

0

2 ਪੁਲਿਸ ਮੁਲਾਜ਼ਮਾਂ ਸਣੇ 9 ਜਣੇ ਜ਼ਖ਼ਮੀ

ਫਾਰਮਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਮੈਕਸਿਕੋ ਸੂਬੇ ਵਿਚ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਪੁਲਿਸ ਅਫ਼ਸਰਾਂ ਸਣੇ 9 ਜਣੇ ਜ਼ਖ਼ਮੀ ਹੋ ਗਏ। ਦੂਜੇ ਪਾਸੇ ਪੁਲਿਸ ਨੇ 18 ਸਾਲ ਦੇ ਹਮਲਾਵਰ ਨੂੰ ਮਾਰ ਮੁਕਾਇਆ ਜਿਸ ਨੇ ਅਣਦੱਸੇ ਕਾਰਨਾਂ ਕਰ ਕੇ ਲੋਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ। ਫਾਰਮਿੰਗਟਨ ਪੁਲਿਸ ਦੇ ਡਿਪਟੀ ਚੀਫ਼ ਬੈਰਿਕ ਕ੍ਰਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਸ਼ਖਸ ਵੱਲੋਂ ਰਿਹਾਇਸ਼ੀ ਇਲਾਕੇ ਵਿਚ ਗੋਲੀਆਂ ਚਲਾਉਣ ਦੀ ਇਤਲਾਹ ਮਿਲਣ ’ਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਹਮਲਾਵਰ ਨੂੰ ਘੇਰ ਲਿਆ। ਉਸ ਵੱਲੋਂ ਹਥਿਆਰ ਨਾ ਸੁੱਟੇ ਜਾਣ ਕਾਰਨ ਪੁਲਿਸ ਅਫ਼ਸਰਾਂ ਨੇ ਗੋਲੀ ਚਲਾ ਦਿਤੀ ਅਤੇ ਉਹ ਮਾਰਿਆ ਗਿਆ।