Home ਅਮਰੀਕਾ ਅਮਰੀਕਾ : ਬਦਮਾਸ਼ ਦੇ ਐਨਕਾਊਂਟਰ ਦੌਰਾਨ ਹਿਊਸਟਨ ਪੁਲਿਸ ਨੇ ਬੱਚੇ ਦੇ ਸਿਰ ਵਿਚ ਮਾਰੀ ਗੋਲੀ!

ਅਮਰੀਕਾ : ਬਦਮਾਸ਼ ਦੇ ਐਨਕਾਊਂਟਰ ਦੌਰਾਨ ਹਿਊਸਟਨ ਪੁਲਿਸ ਨੇ ਬੱਚੇ ਦੇ ਸਿਰ ਵਿਚ ਮਾਰੀ ਗੋਲੀ!

0
ਅਮਰੀਕਾ : ਬਦਮਾਸ਼ ਦੇ ਐਨਕਾਊਂਟਰ ਦੌਰਾਨ ਹਿਊਸਟਨ ਪੁਲਿਸ ਨੇ ਬੱਚੇ ਦੇ ਸਿਰ ਵਿਚ ਮਾਰੀ ਗੋਲੀ!

ਹਿਊਸਟਨ, 17 ਮਾਰਚ, ਹ.ਬ. : ਅਮਰੀਕਾ ਦੀ ਹਿਊਸਟਨ ਪੁਲਿਸ ’ਤੇ ਇੱਕ ਸਾਲ ਦੇ ਬੱਚੇ ਦੇ ਸਿਰ ਵਿਚ ਗੋਲੀ ਮਾਰਨ ਦਾ ਇਲਜ਼ਾਮ ਲੱਗਾ ਹੈ। ਇਲਜ਼ਾਮ ਹੈ ਕਿ ਹਿਊਸਟਨ ਪੁਲਿਸ ਨੇ ਕਾਰ ਵਿਚ ਬੈਠੇ ਇੱਕ ਬੱਚੇ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਹਿਊਸਟਨ ਪੁਲਿਸ ’ਤੇ ਲੱਗੇ ਇਹ ਦੋਸ਼ ਬੇਹੱਦ ਸਨਸਨੀਖੇਜ ਹਨ ਅਤੇ ਪੂਰੇ ਅਮਰੀਕਾ ਵਿਚ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਕ ਡਕੈਤਾਂ ਨੂੰ ਫੜਨ ਦੌਰਾਨ ਪੁਲਿਸ ਨੇ ਬੱਚੇ ਦੇ ਸਿਰ ਵਿਚ ਗੋਲੀ ਮਾਰ ਦਿੱਤੀ।
ਅਮਰੀਕੀ ਨਿਊਜ਼ ਚੈਨਲ ਸੀਐਨਐਨ ਦੀ ਰਿਪੋਰਟ ਮੁਤਾਬਕ ਇੱਕ ਸਾਲ ਦੇ ਬੱਚੇ ਦੇ ਸਿਰ ਵਿਚ ਗੋਲੀ ਲੱਗੀ ਹੈ। ਇਸ ਦੀ ਹਾਲਤ ਕਾਫੀ ਗੰਭੀਰ ਹੈ। ਬੱਚੀ ਦੀ ਮਾਂ ਨੇ ਕਿਹਾ ਹੈ ਕਿ ਹਿਊਸਟਨ ਪੁਲਿਸ ਨੇ ਇੱਕ ਸਾਲ ਦੇ ਬੱਚੇ ਦੇ ਸਿਰ ਵਿਚ ਗੋਲੀ ਮਾਰੀ ਹੈ। ਗੋਲੀ ਮਾਰਨ ਦੀ ਇਹ ਘਟਨਾ 3 ਮਾਰਚ ਦੀ ਹੈ। ਜਦ ਡਾਇਸ਼ਾ ਸਮੌਲਸ ਨਾਂ ਦੀ ਔਰਤ Îਇੱਕ ਗੈਸ ਸਟੇਸ਼ਨ ’ਤੇ ਅਪਣੀ ਕਾਰ ਵਿਚ ਗੈਸ ਭਰਵਾ ਰਹੀ ਸੀ। ਔਰਤ ਮੁਤਾਬਕ ਜਦ ਉਹ ਕਾਰ ਵਿਚ ਗੈਸ ਭਰਵਾ ਰਹੀ ਸੀ ਤਾਂ ਉਸੇ ਸਮੇਂ ਹਿਊਸਟਨ ਪੁਲਿਸ ਡਕੈਤਾਂ ਨੂੰ ਫੜਨ ਦੇ ਲਈ ਉਥੇ ਪਹੁੰਚ ਗਈ ਅਤੇ ਔਰਤ ਕੋਲੋਂ ਉਸ ਦੀ ਕਾਰ ਮੰਗੀ। ਔਰਤ ਨੇ ਕਾਰ ਵਿਚ ਬੱਚੇ ਦੇ ਹੋਣ ਦੀ ਗੱਲ ਕਹਿ ਕੇ ਕਾਰ ਦੇਣ ਤੋਂ ਇਨਕਾਰ ਕਰ ਦਿੱਤਾ। ਉਸੇ ਸਮੇਂ ਮੁਲਜ਼ਮ ਉਧਰ ਤੋਂ ਭੱਜਣ ਲੱਗਾ ਅਤੇ ਇਸ ਤੋਂ ਪਹਿਲਾਂ ਕੁਝ ਸਮਝਦੀ ਪੁਲਿਸ ਨੇ ਉਸ ਦੀ ਕਾਰ ’ਤੇ ਫਾਇਰਿੰਗ ਕਰ ਦਿੱਤੀ ਅਤੇ ਗੋਲੀ ਉਸ ਦੇ ਬੇਟੇ ਦੇ ਸਿਰ ਵਿਚ ਲੱਗੀ।
ਹਾਲਾਂਕਿ ਹਿਊਸਟਨ ਪੁਲਿਸ ਨੇ ਅਲੱਗ ਦਾਅਵਾ ਕੀਤਾ ਹੈ। ਹਿਊਸਟਨ ਪੁਲਿਸ ਦੇ ਐਗਜ਼ੀਕਿਊਟਿਵ ਐਸਿਸਟੈਂਟ ਪੁਲਿਸ ਚੀਫ਼ ਫਿਨਰ ਨੇ ਕਿਹਾ ਕਿ ਜਦ ਗੋਲੀਬਾਰੀ ਹੋਈ ਤਾਂ ਉਸ ਸਮੇਂ ਔਰਤ ਕਾਰ ਵਿਚ ਨਹੀਂ ਸੀ ਅਤੇ 30 ਸਾਲ ਦੇ ਬਦਮਾਸ਼ ਦਾ ਪੁਲਿਸ ਪਿੱਛਾ ਕਰ ਰਹੀ ਸੀ। ਮੁਲਜ਼ਮ ਦੇ ਹੱਥ ਵਿਚ ਬੰਦੂਕ ਸੀ ਤੇ ਉਹ ਔਰਤ ਦੀ ਕਾਰ ਵਿਚ ਵੜ ਗਿਆ। ਕਾਰ ਵਿਚ ਬਦਮਾਸ਼ ਨੇ ਬੰਦੂਕ ਰੱਖਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਫਾਇਰਿੰਗ ਹੋਈ ਜਿਸ ਵਿਚ ਮੁਲਜ਼ਮ ਮਾਰਿਆ ਗਿਆ ਲੇਕਿਨ ਬੱਚੇ ਨੂੰ ਵੀ ਗੋਲੀ ਲੱਗ ਗਈ। ਗੋਲੀ ਲੱਗਣ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਹਸਪਤਾਲ ਭਰਤੀ ਕਰਾਇਆ।