Home ਤਾਜ਼ਾ ਖਬਰਾਂ ਅਮਰੀਕਾ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਜਾਵੇਗੀ 21 ਤੋਪਾਂ ਦੀ ਸਲਾਮੀ

ਅਮਰੀਕਾ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਜਾਵੇਗੀ 21 ਤੋਪਾਂ ਦੀ ਸਲਾਮੀ

0


ਵਾਸ਼ਿੰਗਟਨ, 22 ਮਈ, ਹ.ਬ. : ਪ੍ਰਧਾਨ ਮੰਤਰੀ ਮੋਦੀ ਜੂਨ ਮਹੀਨੇ ਅਮਰੀਕਾ ਦੌਰੇ ’ਤੇ ਜਾ ਰਹੇ ਹਨ। ਇਸ ਦੌਰੇ ਨੂੰ ਲੈ ਕੇ ਅਮਰੀਕਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਹੈ। ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਖਾਸ ਬਣਾਉਣ ਲਈ ਭਾਰਤੀ ਭਾਈਚਾਰਾ ਅਮਰੀਕਾ ਦੇ 20 ਸ਼ਹਿਰਾਂ ਵਿੱਚ ਏਕਤਾ ਮਾਰਚ ਕੱਢੇਗਾ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਪੀਐਮ ਮੋਦੀ ਦੇ ਸਨਮਾਨ ’ਚ ਸਰਕਾਰੀ ਦਾਅਵਤ ਦੇਣਗੇ। ਪ੍ਰਧਾਨ ਮੰਤਰੀ ਮੋਦੀ ਨੂੰ ਵ੍ਹਾਈਟ ਹਾਊਸ ’ਚ 21 ਤੋਪਾਂ ਦੀ ਸਲਾਮੀ ਵੀ ਦਿੱਤੀ ਜਾਵੇਗੀ।

ਪੀਐਮ ਮੋਦੀ ਦੀ ਅਮਰੀਕਾ ਫੇਰੀ ਨੂੰ ਇਤਿਹਾਸਕ ਬਣਾਉਣ ਲਈ ਅਮਰੀਕਾ ਵਿੱਚ ਰਹਿ ਰਹੇ ਅਮਰੀਕੀ ਭਾਈਚਾਰੇ ਵੱਲੋਂ ਦੇਸ਼ ਭਰ ਵਿੱਚ ਏਕਤਾ ਮਾਰਚ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੀਐਮ ਮੋਦੀ 21 ਜੂਨ ਨੂੰ ਅਮਰੀਕਾ ਪਹੁੰਚਣਗੇ। ਦੂਜੇ ਪਾਸੇ ਅਮਰੀਕਾ ਵਿੱਚ ਵਸਦਾ ਭਾਰਤੀ ਭਾਈਚਾਰਾ 18 ਜੂਨ ਨੂੰ ਭਾਰਤ ਏਕਤਾ ਦਿਵਸ ਵਜੋਂ ਮਨਾਏਗਾ।