ਨਿਊਯਾਰਕ, 16 ਮਾਰਚ, ਹ.ਬ. : ਅਮਰੀਕਾ ਵਿਚ ਕ੍ਰਿਪਟੋਕਰੰਸੀ ਬਿਟਕੌਇਨ ਦਾ ਇਸਤੇਮਾਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਕਾਰਨ ਤੇਜ਼ੀ ਨਾਲ ਵਧੇਰੇ ਬਿਟਕੌਇਨ ਏਟੀਐਮ ਖੁਲ੍ਹ ਰਹੇ ਹਨ। ਗੈਸ ਸਟੇਸ਼ਨ ਤੋਂ ਲੈ ਕੇ ਸਿਗਰਟ ਦੁਕਾਨ ਤੱਕ ਇਸ ਦੀ ਵਰਤੋਂ ਹੋ ਰਹੀ ਹੈ। ਇਹੀ ਕਾਰਨ ਹੈ ਕਿ ਇਸ ਵਰਚੁਅਲ ਕਰੰਸੀ ਜਾਂ ਆਭਾਸੀ ਕਰੰਸੀ ਦੇ ਭਾਅ ਬੀਤੇ ਦਿਨੀਂ 58 ਹਜ਼ਾਰ ਡਾਲਰ ਤੱਕ ਪਹੁੰਚ ਗਏ।
ਪਿਛਲੇ ਕੁਝ ਸਾਲਾਂ ਵਿਚ ਅਮਰੀਕਾ ਵਿਚ ਬਿਟਕੌਇਨ ਦਾ ਕਾਰੋਬਾਰ ਅਤੇ ਉਪਯੋਗ ਦੋਵੇਂ ਵਧੇ ਹਨ। ਇਸ ਨੂੰ ਦੇਖਦੇ ਹੋਏ ਕਿਓਸਕ ਅਪਰੇਟਰ ਕਵਾਈਨਫਿਲਿਪ ਅਤੇ ਕੌਇਨ ਕਲਾਉਡ ਨੇ ਹਜ਼ਾਰਾਂ ਏਟੀਐਮ ਸਥਾਪਤ ਕਰ ਦਿੱਤੇ ਹਨ। ਮੋਂਟੇਨਾ ਵਿਚ ਸਮੋਕ ਸ਼ਾਪ ਯਾਨੀ ਸਿਗਰੇਟ ਦੁਕਾਨਾਂ ਅਤੇ ਕੌਰੋਲਿਨਾਸ ਵਿਚ ਗੈਸ ਸਟੇਸ਼ਨ ਅਤੇ ਅਤੇ ਡੈਲਿਸ ਵਿਚ ਬਿਟਕੌਇਨ ਏਟੀਐਮ ਲੱਗ ਚੁੱਕੇ ਹਨ।
ਬਿਟਕੌਇਨ ਦੀ ਖਰੀਦ-ਵਿਕਰੀ ਦੁਕਾਨਾਂ ’ਤੇ ਵੀ ਹੋਣ ਲੱਗੀ ਹੈ। ਇਹੀ ਕਾਰਨ ਹੈ ਕਿ ਹਾਲ ਹੀ ਵਿਚ ਇਸ ਦੇ ਭਾਅ 58 ਹਜ਼ਾਰ ਡਾਲਰ ਤੱਕ ਪਹੁੰਚ ਗਏ ਸੀ। ਉਕਤ ਏਟੀਐਮ ਨਾਲ ਇਨ੍ਹਾਂ ਦੀ ਆਨਲਾਈਨ ਖਰੀਦ ਵਿਕਰੀ ਵੀ ਹੋ ਰਹੀ ਹੈ। ਜਨਵਰੀ ਤੱਕ 28 ਹਜ਼ਾਰ ਏਟੀਐਮ ਖੁਲ੍ਹ ਚੁੱਕੇ ਸੀ। ਇਸ ਨਿਰਪੱਖ ਸੋਧ ਇਕਾਈ ਦੇ ਅਨੁਸਾਰ ਇਨ੍ਹਾਂ ਵਿਚ ਦਸ ਹਜ਼ਾਰ ਪੰਜ ਮਹੀਨਿਆਂ ਅੰਦਰ ਖੁਲ੍ਹੇ। ਨਵੇਂ ਕਾਰੋਬਾਰੀ ਖੇਤਰਾਂ ਵਿਚ ਇਨ੍ਹਾਂ ਏਟੀਐਮ ਦਾ ਚਲਣ ਵਧ ਰਿਹਾ ਹੈ।