Home ਅਮਰੀਕਾ ਅਮਰੀਕੀ ਰਾਸ਼ਟਰਪਤੀ ਦੀ ਦੁਬਾਰਾ ਚੋਣ ਲੜਨਗੇ ਜੋਅ ਬਾਇਡਨ

ਅਮਰੀਕੀ ਰਾਸ਼ਟਰਪਤੀ ਦੀ ਦੁਬਾਰਾ ਚੋਣ ਲੜਨਗੇ ਜੋਅ ਬਾਇਡਨ

0


2024 ਦੀਆਂ ਚੋਣਾਂ ਲਈ 25 ਅਪ੍ਰੈਲ ਨੂੰ ਕਰ ਸਕਦੇ ਨੇ ਐਲਾਨ
ਵਾਸ਼ਿੰਗਟਨ, 21 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :
ਜੋਅ ਬਾਇਡਨ ਦੁਬਾਰਾ ਫਿਰ ਅਮਰੀਕਾ ਦੇ ਰਾਸ਼ਟਰਪਤੀ ਦੀ ਕੁਰਸੀ ’ਤੇ ਬੈਠਣਾ ਚਾਹੁੰਦੇ ਨੇ। ਇਸੇ ਦੇ ਲਈ ਉਨ੍ਹਾਂ ਨੇ 2024 ’ਚ ਹੋਣ ਵਾਲੀਆਂ ਚੋਣਾਂ ਲੜਨ ਦਾ ਮਨ ਬਣਾ ਲਿਆ ਹੈ। ਆਇਰਲੈਂਡ ਵਿੱਚ ਇੱਕ ਰੈਲੀ ਦੌਰਾਨ ਉਨ੍ਹਾਂ ਨੇ ਇਹ ਸਾਫ਼ ਕਰ ਦਿੱਤਾ ਕਿ ਉਹ ਇਸ ਦੀ ਤਿਆਰੀ ਵਿੱਚ ਜੁਟੇ ਹੋਏ ਨੇ। ਹੁਣ ਤਾਜ਼ਾ ਖ਼ਬਰ ਆ ਰਹੀ ਹੈ ਕਿ ਬਾਇਡਨ 25 ਅਪ੍ਰੈਲ ਨੂੰ 2024 ਦੀ ਰਾਸ਼ਟਰਪਤੀ ਚੋਣ ਲੜਨ ਦਾ ਰਸਮੀ ਐਲਾਨ ਕਰ ਸਕਦੇ ਨੇ। 2020 ਦੇ ਇਲੈਕਸ਼ਨ ਲਈ ਵੀ ਉਨ੍ਹਾਂ ਨੇ ਇਸੇ ਤਰੀਕ ਨੂੰ ਅਨਾਊਂਸਮੈਂਟ ਕੀਤੀ ਸੀ।