Home ਤਾਜ਼ਾ ਖਬਰਾਂ ਅੰਮ੍ਰਿਤਪਾਲ ਦੇ 12 ਸਾਥੀਆਂ ’ਤੇ ਚੱਲੇਗਾ ਪੁਲਿਸ ਦੀ ਜਾਨ ਖ਼ਤਰੇ ਵਿਚ ਪਾਉਣ ਦਾ ਕੇਸ

ਅੰਮ੍ਰਿਤਪਾਲ ਦੇ 12 ਸਾਥੀਆਂ ’ਤੇ ਚੱਲੇਗਾ ਪੁਲਿਸ ਦੀ ਜਾਨ ਖ਼ਤਰੇ ਵਿਚ ਪਾਉਣ ਦਾ ਕੇਸ

0


ਅੰਮ੍ਰਿਤਸਰ, 25 ਮਈ, ਹ.ਬ. : ਅੰਮ੍ਰਿਤਪਾਲ ਸਿੰਘ ਦੀ ਖਾਲਸਾ ਵਹੀਰ ਵਿਚ ਸ਼ਾਮਲ ਹੋਏ 12 ਸਾਥੀਆਂ ਖਿਲਾਫ ਥਾਣਾ ਖਿਲਚੀਆਂ ਵਿਖੇ ਦਰਜ ਕੀਤੇ ਗਏ ਕੇਸ ਵਿੱਚ ਪੁਲਿਸ ਨੇ ਬਾਬਾ ਬਕਾਲਾ ਸਾਹਿਬ ਵਿਚ ਬਿਕਰਮਜੀਤ ਸਿੰਘ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਇਨ੍ਹਾਂ ’ਤੇ ਧਾਰਾ 279 (ਲਾਪਰਵਾਹੀ ਨਾਲ ਗੱਡੀ ਚਲਾਉਣਾ), 506 (ਜਾਨ ਤੋਂ ਮਾਰਨ ਦੀ ਧਮਕੀ), 336 (ਜਾਨ ਨੂੰ ਖਤਰੇ ਵਿੱਚ ਪਾਉਣਾ) ਅਤੇ 186 (ਸਰਕਾਰੀ ਡਿਊਟੀ ਵਿੱਚ ਰੁਕਾਵਟ) ਦੇ ਤਹਿਤ ਕੇਸ ਚੱਲੇਗਾ। ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ 29 ਮਈ ਤੈਅ ਕੀਤੀ ਹੈ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ 18 ਮਾਰਚ 2023 ਨੂੰ ਕੇਸ ਦਰਜ ਕੀਤਾ ਗਿਆ ਸੀ।