Home ਅਮਰੀਕਾ ਨੈਂਸੀ ਪੇਲੋਸੀ ਦੇ ਟੇਬਲ ’ਤੇ ਪੈਰ ਰੱਖਣ ਵਾਲੇ ਟਰੰਪ ਦੇ ਸਮਰਥਕ ਨੂੰ ਮਿਲੀ 20 ਸਾਲ ਦੀ ਸਜ਼ਾ

ਨੈਂਸੀ ਪੇਲੋਸੀ ਦੇ ਟੇਬਲ ’ਤੇ ਪੈਰ ਰੱਖਣ ਵਾਲੇ ਟਰੰਪ ਦੇ ਸਮਰਥਕ ਨੂੰ ਮਿਲੀ 20 ਸਾਲ ਦੀ ਸਜ਼ਾ

0


ਵਾਸ਼ਿੰਗਟਨ, 25 ਮਈ, ਹ.ਬ. : ਰਿਚਰਡ ਬਾਰਨੇਟ ਨੂੰ ਪੈਰ ਰੱਖਣ ਦੇ ਦੋਸ਼ਾਂ ਤੋਂ ਇਲਾਵਾ 7 ਹੋਰ ਮਾਮਲਿਆਂ ਵਿਚ ਸਜ਼ਾ ਦਿੱਤੀ ਗਈ ਹੈ। ਇਸ ਤਰ੍ਹਾਂ ਕੁੱਲ 8 ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਬਾਰਨੇਟ ਨੂੰ ਕੁਲ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ’ਚ ਸਾਲ 2021 ਦੌਰਾਨ ਅਮਰੀਕਾ ਦੀ ਰਾਜਧਾਨੀ ’ਚ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਸੈਂਕੜੇ ਲੋਕ ਇਕੱਠੇ ਹੋਏ। ਉਸ ਦੌਰਾਨ ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਦਫਤਰ ’ਚ ਰਿਚਰਡ ਬਾਰਨੇਟ ਨਾਂ ਦੇ ਵਿਅਕਤੀ ਨੇ ਮੇਜ਼ ’ਤੇ ਪੈਰ ਰੱਖ ਕੇ ਫੋਟੋ ਕਲਿੱਕ ਕਰਵਾਈ। ਇਸ ਦੋਸ਼ ’ਚ ਉਸ ਨੂੰ ਬੁੱਧਵਾਰ (24 ਮਈ) ਨੂੰ 54 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਰਿਚਰਡ ਬਾਰਨੇਟ ਇੱਕ 63 ਸਾਲਾ ਬਜ਼ੁਰਗ ਹੈ ਜਿਸ ਨੇ 6 ਜਨਵਰੀ, 2021 ਨੂੰ ਇੱਕ ਫੋਟੋਗ੍ਰਾਫਰ ਦੇ ਸਾਹਮਣੇ ਯੂਐਸ ਹਾਊਸ ਸਪੀਕਰ ਨੈਂਸੀ ਪੇਲੋਸੀ ਦੇ ਦਫਤਰ ਵਿੱਚ ਡੈਸਕ ਦੇ ਨੇੜੇ ਆਪਣੇ ਜੁੱਤੇ ਉਤਾਰ ਦਿੱਤੇ ਅਤੇ ਫੋਟੋ ਕਲਿੱਕ ਕੀਤੀ। ਰਿਚਰਡ ਬਾਰਨੇਟ ਨੂੰ ਪੈਰ ਰੱਖਣ ਦੇ ਦੋਸ਼ਾਂ ਤੋਂ ਇਲਾਵਾ 7 ਹੋਰ ਮਾਮਲਿਆਂ ’ਤੇ ਦੋਸ਼ੀ ਠਹਿਰਾਇਆ ਗਿਆ ਹੈ। ਇਸ ਤਰ੍ਹਾਂ ਕੁੱਲ 8 ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਬਾਰਨੇਟ ਨੂੰ ਕੁੱਲ 20 ਸਾਲ ਦੀ ਸਜ਼ਾ ਸੁਣਾਈ ਗਈ ਹੈ।