Home ਤਾਜ਼ਾ ਖਬਰਾਂ ਆਸਟੇ੍ਰਲੀਆ ਤੋਂ ਆਏ ਤਲਬੀਰ ਸਿੰਘ ’ਤੇ ਚਲਾਈਆਂ ਗੋਲੀਆਂ

ਆਸਟੇ੍ਰਲੀਆ ਤੋਂ ਆਏ ਤਲਬੀਰ ਸਿੰਘ ’ਤੇ ਚਲਾਈਆਂ ਗੋਲੀਆਂ

0


ਅੰਮ੍ਰਿਤਸਰ, 12 ਮਈ, ਹ.ਬ. : ਪੰਜਾਬ ਦੇ ਅੰਮ੍ਰਿਤਸਰ ’ਚ ਇਕ ਵਾਰ ਮੁੜ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਅੰਮ੍ਰਿਤਸਰ ਦੇ ਪਿੰਡ ਖੋਹਾਲੀ ਦੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ। ਸਵੇਰ ਤੋਂ ਉਸ ਨੂੰ ਇੱਕ ਅਮਰੀਕੀ ਨੰਬਰ ਤੋਂ ਧਮਕੀ ਭਰੇ ਫੋਨ ਆ ਰਹੇ ਸਨ, ਸ਼ਾਮ ਨੂੰ ਉਸ ਦੇ ਘਰ ’ਤੇ ਹਮਲਾ ਕੀਤਾ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ।

ਪੀੜਤ ਤਲਬੀਰ ਸਿੰਘ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ। ਇੱਥੇ ਉਸ ਦਾ ਪਿੰਡ ਖੋਹਾਲੀ ਵਿੱਚ ਫਾਰਮ ਹਾਊਸ ਹੈ। ਬੀਤੀ ਰਾਤ ਉਹ ਫਾਰਮ ਹਾਊਸ ਵਿੱਚ ਬੈਠਾ ਸੀ ਉਦੋਂ ਹੀ ਪਿੰਡ ਦਾ ਨੰਬਰਦਾਰ ਰੇਸ਼ਮ ਸਿੰਘ ਆਪਣੇ ਸਾਥੀਆਂ ਨਾਲ ਆ ਗਿਆ। ਮਾਰਨ ਦੀ ਨੀਅਤ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪਰ ਦੂਜੇ ਪਾਸੇ ਪਿੰਡ ਦੇ ਨੰਬਰਦਾਰ ਰੇਸ਼ਮ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ।