Home ਤਾਜ਼ਾ ਖਬਰਾਂ ਆਸਟੇ੍ਰਲੀਆ ਦੇ ਸੈਨਿਕਾਂ ’ਤੇ ਸ਼ਰਾਬ ਪੀਣ ਦੀ ਲੱਗੀ ਪਾਬੰਦੀ

ਆਸਟੇ੍ਰਲੀਆ ਦੇ ਸੈਨਿਕਾਂ ’ਤੇ ਸ਼ਰਾਬ ਪੀਣ ਦੀ ਲੱਗੀ ਪਾਬੰਦੀ

0

ਕੈਨਬਰਾ, 2 ਜੂਨ, ਹ.ਬ. : ਆਸਟ੍ਰੇਲੀਆਈ ਸਰਕਾਰ ਨੇ ਫੌਜੀ ਕਾਰਵਾਈਆਂ ਜਾਂ ਅਭਿਆਸਾਂ ਦੌਰਾਨ ਸੈਨਿਕਾਂ ਦੁਆਰਾ ਸ਼ਰਾਬ ਦੇ ਸੇਵਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ 2020 ਵਿੱਚ ਹੋਈਆਂ 23 ਘਟਨਾਵਾਂ ਦੀ ਜਾਂਚ ਦੇ ਮੱਦੇਨਜ਼ਰ ਲਿਆ ਗਿਆ ਹੈ। ਉਸ ਸਮੇਂ ਆਸਟ੍ਰੇਲੀਅਨ ਫੌਜੀ ਯੂਨਿਟ ਅਫਗਾਨਿਸਤਾਨ ਵਿੱਚ ਤਾਇਨਾਤ ਸੀ। ਇਸ ਯੂਨਿਟ ਦੇ ਜਵਾਨਾਂ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਸਿਰਫ਼ ਅਭਿਆਸ ਲਈ 39 ਆਮ ਅਫ਼ਗਾਨ ਨਾਗਰਿਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਸਮੇਂ ਆਸਟ੍ਰੇਲੀਆ ਨੂੰ ਵਿਸ਼ਵ ਮੰਚ ’ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਆਸਟਰੇਲੀਆ ਦੇ ਰੱਖਿਆ ਮੰਤਰਾਲੇ ਵੱਲੋਂ ਜੰਗੀ ਅਪਰਾਧਾਂ ਤਹਿਤ ਮਾਮਲੇ ਦੀ ਜਾਂਚ ਕੀਤੀ ਗਈ। ਬਰਤਾਨਵੀ ਅਖਬਾਰ ‘ਦਿ ਟਾਈਮਜ਼’ ਨੇ ਸੂਤਰਾਂ ਦੇ ਹਵਾਲੇ ਨਾਲ ਆਸਟ੍ਰੇਲੀਅਨ ਫੌਜ ਵਿਚ ਸ਼ਰਾਬ ’ਤੇ ਪਾਬੰਦੀ ਦੀ ਜਾਣਕਾਰੀ ਦਿੱਤੀ ਹੈ। ਅਖਬਾਰ ਦੀ ਰਿਪੋਰਟ ਦੇ ਅਨੁਸਾਰ, ਆਸਟਰੇਲੀਆਈ ਫੌਜ ਨੇ 2020 ਦੀਆਂ ਘਟਨਾਵਾਂ ਦੀ ਜਾਂਚ ਦੌਰਾਨ ਪਾਇਆ ਕਿ ਅਫਗਾਨਿਸਤਾਨ ਵਿੱਚ ਆਸਟਰੇਲੀਆਈ ਸੈਨਿਕਾਂ ਦੇ ਬੇਸ ਕੈਂਪ ਵਿੱਚ ਵੀ ਇੱਕ ਪੱਬ ਸੀ।