Home ਇੰਮੀਗ੍ਰੇਸ਼ਨ ਐਚ-1ਬੀ ਵੀਜ਼ਾ ਕਾਮਿਆਂ ਦੀ ਤਨਖਾਹ ਤੈਅ ਕੀਤੇ ਜਾਣ ਦਾ ਕੰਮ ਬਾਈਡਨ ਪ੍ਰਸ਼ਾਸਨ ਨੇ ਟਾਲਿਆ

ਐਚ-1ਬੀ ਵੀਜ਼ਾ ਕਾਮਿਆਂ ਦੀ ਤਨਖਾਹ ਤੈਅ ਕੀਤੇ ਜਾਣ ਦਾ ਕੰਮ ਬਾਈਡਨ ਪ੍ਰਸ਼ਾਸਨ ਨੇ ਟਾਲਿਆ

0
ਐਚ-1ਬੀ ਵੀਜ਼ਾ ਕਾਮਿਆਂ ਦੀ ਤਨਖਾਹ ਤੈਅ ਕੀਤੇ ਜਾਣ ਦਾ ਕੰਮ ਬਾਈਡਨ ਪ੍ਰਸ਼ਾਸਨ ਨੇ ਟਾਲਿਆ

ਵਾਸ਼ਿੰਗਟਨ, 24 ਮਾਰਚ, ਹ.ਬ. : ਜੋਅ ਬਾਈਡਨ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਕਾਮਿਆਂ ਦੀ ਤਨਖਾਹ ਤੈਅ ਕਰਨ ਸਬੰਧੀ ਕੰਮ ਨੂੰ ਡੇਢ ਸਾਲ ਤਕ ਲਈ ਟਾਲ ਦਿੱਤਾ ਹੈ। ਜਾਰੀ ਬਿਆਨ ਅਨੁਸਾਰ ਇਸ ਦੇਰੀ ਨਾਲ ਕਿਰਤ ਵਿਭਾਗ ਨੂੰ ਕਾਨੂੰਨੀ ਅਤੇ ਨੀਤੀਗਤ ਮੁੱਦਿਆਂ ’ਤੇ ਵਿਚਾਰ ਕਰਨ ਦਾ ਲੋੜੀਂਦਾ ਸਮਾਂ ਮਿਲੇਗਾ। ਇਸ ਮਹੀਨੇ ਦੇ ਸ਼ੁਰੂ ਵਿਚ ਤਨਖ਼ਾਹ ਸਬੰਧੀ ਨਿਰਧਾਰਣ ਨੂੰ 60 ਦਿਨਾਂ ਤਕ ਟਾਲੇ ਜਾਣ ਦੀ ਗੱਲ ਕਹੀ ਗਈ ਸੀ। ਦੱਸਣਯੋਗ ਹੈ ਕਿ ਐਚ-1ਬੀ ਵੀਜ਼ਾ ਇਕ ਗੈਰ-ਪਰਵਾਸੀ ਵੀਜ਼ਾ ਹੈ। ਇਹ ਵੀਜ਼ਾ ਅਮਰੀਕੀ ਕੰਪਨੀਆਂ ਵਿਚ ਕੰਮ ਕਰਨ ਵਾਲੇ ਅਜਿਹੇ ਹੁਨਰਮੰਦ ਕਾਮਿਆਂ ਨੂੰ ਰੱਖਣ ਲਈ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਅਮਰੀਕਾ ਵਿਚ ਕਮੀ ਹੈ। ਇਸ ਵੀਜ਼ੇ ਦੀ ਮਿਆਦ ਛੇ ਸਾਲ ਹੁੰਦੀ ਹੈ। ਅਮਰੀਕੀ ਕੰਪਨੀਆਂ ਦੀ ਮੰਗ ਕਾਰਨ ਭਾਰਤੀ ਆਈਟੀ ਪੇਸ਼ੇਵਰ ਇਹ ਵੀਜ਼ਾ ਸਭ ਤੋਂ ਜ਼ਿਆਦਾ ਹਾਸਲ ਕਰਦੇ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਜਾਰੀ ਕੀਤੇ ਗਏ ਸੰਘੀ ਨੋਟੀਫਿਕੇਸ਼ਨ ਵਿਚ ਕਿਰਤ ਵਿਭਾਗ ਨੇ ਕਿਹਾ ਸੀ ਕਿ ਉਹ ਇਸ ਗੱਲ ’ਤੇ ਵਿਚਾਰ ਕਰ ਰਿਹਾ ਹੈ ਕਿ ਅੰਤਿਮ ਨਿਯਮ ਦੀ ਪ੍ਰਭਾਵੀ ਤਰੀਕ ਨੂੰ ਅੱਗੇ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਵੇ ਜਾਂ ਨਹੀਂ। ਦੇਰੀ ਦਾ ਇਹ ਪ੍ਰਸਤਾਵ ਰਾਸ਼ਟਰਪਤੀ ਵੱਲੋਂ 20 ਜਨਵਰੀ ਨੂੰ ਜਾਰੀ ਕੀਤੇ ਗਏ ਨਿਰਦੇਸ਼ ਅਨੁਸਾਰ ਹੈ।