Home ਤਾਜ਼ਾ ਖਬਰਾਂ ਐਨਆਈਏ ਨੇ ਫਿਲੀਪੀਂਸ ਤੋਂ ਲਿਆ ਕੇ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਕੀਤਾ ਗ੍ਰਿਫਤਾਰ

ਐਨਆਈਏ ਨੇ ਫਿਲੀਪੀਂਸ ਤੋਂ ਲਿਆ ਕੇ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਕੀਤਾ ਗ੍ਰਿਫਤਾਰ

0


ਫਿਲੀਪੀਂਸ ਤੋਂ ਡਿਪੋਰਟ ਕਰਕੇ ਦੇਰ ਰਾਤ ਭਾਰਤ ਲਿਆਉਂਦਾ
ਨਵੀਂ ਦਿੱਲੀ, 19 ਮਈ, ਹ.ਬ. : ਖਾਨਿਸਤਾਨ ਹਮਾਇਤੀ ਅਰਸ਼ ਡੱਲਾ ਅਤੇ ਕੈਨੇਡਾ ਵਿਚ ਮੌਜੂਦ ਸੁੱਖਾ ਦੂਨੇਕੇ ਦੇ ਕਰੀਬੀ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਫਿਲੀਪੀਂਸ ਤੋਂ ਭਾਰਤ ਲਿਆਉਂਦਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜੇ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਫਿਲੀਪੀਂਸ ਤੋਂ ਡਿਪੋਰਟ ਕਰਕੇ ਦੇਰ ਰਾਤ ਭਾਰਤ ਲਿਆਉਂਦਾ ਗਿਆ। ਦਿੱਲੀ ਏਅਰਪੋਰਟ ’ਤੇ ਆਉਂਦੇ ਹੀ ਐਨਆਈਏ ਨੇ ਅੰਮ੍ਰਿਮਤਪਾਲ ਸਿੰਘ ਹੇਅਰ ਨੂੰ ਗ੍ਰਿਫਤਾਰ ਕਰ ਲਿਆ।
ਦੱਸਿਆ ਜਾ ਰਿਹਾ ਕਿ ਖਾਲਿਸਤਾਨ ਹਮਾਇਤੀ ਅਰਸ਼ ਡੱਲਾ ਦਾ ਸਾਰਾ ਆਪਰੇਸ਼ਨ ਫਿਲੀਪੀਂਸ ਵਿਚ ਬੈਠ ਕੇ ਗੈਂਗਸਟਰ ਮਨਪ੍ਰੀਤ ਅਤੇ ਅੰਮ੍ਰਿਤਪਾਲ ਹੀ ਸੰਭਾਲ ਰਹੇ ਸੀ। ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਅੰਮ੍ਰਿਤਪਾਲ ਹੇਅਰ ਕਾਫੀ ਸਮੇਂ ਤੋਂ ਫਿਲੀਪੀਂਸ ਵਿਚ ਮੌਜੂਦ ਸੀ । ਸੂਤਰਾਂ ਮੁਤਾਬਕ ਉਸ ਦੇ ਇਸ਼ਾਰੇ ’ਤੇ ਪੰਜਾਬ ਵਿਚ ਕਈ ਖੂਨੀ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਗਿਆ ਸੀ। ਇੰਟਰਪੋਲ ਅਤੇ ਸੈਂਟਰਲ ਏਜੰਸੀ ਅਤੇ ਇੰਟਰਨੈਸ਼ਨਲ ਏਜੰਸੀ ਦੀ ਮਦਦ ਨਾਲ ਭਾਰਤ ਨੂੰ ਵੱਡੀ ਕਾਮਯਾਬੀ ਮਿਲੀ ਹੈ।