
ਵਾਸ਼ਿੰਗਟਨ, 2 ਜੂਨ, ਹ.ਬ. : ਸਵੀਡਨ ਜਲਦੀ ਹੀ ਨਾਟੋ ਵਿੱਚ ਸ਼ਾਮਲ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਹ ਜਾਣਕਾਰੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਸਵੀਡਨ ਜਲਦੀ ਹੀ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਮੈਂਬਰ ਬਣ ਜਾਵੇਗਾ। ਤੁਰਕੀ ਅਤੇ ਹੰਗਰੀ ਜਿਸ ਤਰ੍ਹਾਂ ਸਵੀਡਨ ਨੂੰ ਨਾਟੋ ਵਿੱਚ ਸ਼ਾਮਲ ਕਰਨ ਦਾ ਲਗਾਤਾਰ ਵਿਰੋਧ ਕਰ ਰਹੇ ਹਨ, ਉਸ ਦੇ ਬਾਵਜੂਦ ਜੋਅ ਬਾਈਡਨ ਨੇ ਜਲਦੀ ਤੋਂ ਜਲਦੀ ਸਵੀਡਨ ਨੂੰ ਨਾਟੋ ਦਾ ਹਿੱਸਾ ਬਣਾਉਣ ਦੀ ਗੱਲ ਕੀਤੀ ਹੈ।
ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਉਨ੍ਹਾਂ ਨੇ ਹਾਲ ਹੀ (29 ਮਈ) ਨੂੰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨਾਲ ਗੱਲਬਾਤ ਕੀਤੀ ਸੀ। ਇਸ ਗੱਲਬਾਤ ਦੌਰਾਨ ਏਰਦੋਗਨ ਨੇ ਅਮਰੀਕਾ ਤੋਂ ਐਫ-16 ਲੜਾਕੂ ਜਹਾਜ਼ ਖਰੀਦਣ ਦੀ ਤੁਰਕੀ ਦੀ ਇੱਛਾ ਨੂੰ ਦੁਹਰਾਇਆ।