ਅੰਮ੍ਰਿਤਸਰ, 17 ਮਾਰਚ, ਹ.ਬ. : ਕਿਸਾਨ ਅੰਦੋਲਨ ਵਿਚ ਸ਼ਾਮਲ ਬਜ਼ੁਰਗ ਔਰਤਾਂ ’ਤੇ ਟਵੀਟ ਕਰਕੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਕੰਗਨਾ ਰਣੌਤ ਦੇ ਖ਼ਿਲਾਫ਼ ਅੰਮ੍ਰਿਤਸਰ ਅਦਾਲਤ ਵਿਚ ਕੇਸ ਫਾਈਲ ਕੀਤਾ ਗਿਆ ਹੈ। ਇਹ ਕੇਸ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਅਦਾਲਤ ਵਿਚ ਕੰਗਨਾ ਖ਼ਿਲਾਫ਼ ਫਾਈਲ ਕੀਤਾ ਸੀ। ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਜੀਵਨਜੋਤ ਕੌਰ ਅੰਮ੍ਰਿਤਸਰ ਅਦਾਲਤ ਪੁੱਜੀ। ਉਨ੍ਹਾਂ ਕਿਹਾ ਕਿ ਕੰਗਨਾ ਖ਼ਿਲਾਫ਼ 4 ਜਨਵਰੀ 2021 ਨੂੰ ਉਨ੍ਹਾਂ ਨੇ ਅਦਾਲਤ ਵਿਚ ਕੇਸ ਫਾਈਲ ਕੀਤਾ ਸੀ। ਇਸ ਕੇਸ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ 19 ਮਈ ਨੂੰ ਤਾਰੀਕ Îਨਿਰਧਾਰਤ ਕੀਤੀ ਹੈ।
ਜੀਵਨਜੋਤ ਕੌਰ ਨੇ ਕਿਹਾ ਕਿ ਦਿੱਲੀ ਬਾਰਡਰਾਂ ’ਤੇ ਸਾਢੇ ਤਿੰਨ ਮਹੀਨੇ ਤੋਂ ਅਪਣਾ ਹੱਕ ਪਾਉਣ ਦੇ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਵਿਚ ਬੈਠੀ ਬਜ਼ੁਰਗ ਔਰਤਾਂ ’ਤੇ ਕੰਗਨਾ ਨੇ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਅਜਿਹੀ ਬਜ਼ੁਰਗ ਔਰਤਾਂ ਤਾਂ 100-100 ਰੁਪਏ ਵਿਚ ਕਿਰਾਏ ’ਤੇ ਮਿਲ ਜਾਂਦੀਆਂ ਹਨ। Îਇੱਕ ਔਰਤ ਹੁੰਦੇ ਹੋਏ ਕੰਗਨਾ ਨੇ ਔਰਤਾਂ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ। ਸਾਨੂੰ ਨਿਆਇਕ ਵਿਵਸਥਾ ’ਤੇ ਪੂਰਾ ਭਰੋਸਾ ਹੈ। ਕੰਗਨਾ ਨੂੰ ਉਸ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ। ਦੱਸ ਦੇਈਏ ਕਿ ਕੰਗਨਾ ਰਣੌਤ ਬਜ਼ੁਰਗ ਔਰਤ ਕਿਸਾਨ ਮਹਿੰਦਰ ਕੌਰ ’ਤੇ ਟਵੀਟ ਕਰਕੇ ਵਿਵਾਦਾਂ ਵਿਚ ਆ ਗਈ ਸੀ। ਇਸ ਤੋਂ ਬਾਅਦ ਕੰਗਨਾ ਦਾ ਪੰਜਾਬ ਵਿਚ ਵਿਰੋਧ ਹੋਣ ਲੱਗਾ ਸੀ। ਕੰਗਨਾ ਖ਼ਿਲਾਫ਼ ਬਜ਼ੁਰਗ ਔਰਤ ਨੇ ਕੋਰਟ ਵਿਚ ਮਾਣਹਾਨੀ ਦਾ ਕੇਸ ਫਾਇਰ ਕੀਤਾ ਹੋਇਆ। ਬਜ਼ੁਰਗ ਔਰਤ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਦੱਸਿਆ ਸੀ ਕਿ ਕੰਗਨਾ ਨੇ ਉਨ੍ਹਾਂ ਦੀ ਪਤਨੀ ’ਤੇ ਅਜਿਹੀ ਟਿੱਪਣੀ ਕਰਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੂੰ ਰਿਸ਼ਤੇਦਾਰਾਂ ਦੇ ਫੋਨ ਆਏ ਹਨ ਅਤੇ ਉਨ੍ਹਾਂ ਦੀ ਮਾਣਹਾਨੀ ਹੋਈ ਹੈ।