Home ਕੈਨੇਡਾ ਕੈਨੇਡਾ ’ਚ ਪੰਜਾਬੀ ਵਿਦਿਆਰਥਣ ਦੇ ਕਤਲ ਦੇ ਮੁਲਜ਼ਮ ’ਤੇ ਚੱਲੇਗਾ ਮੁਕੱਦਮਾ

ਕੈਨੇਡਾ ’ਚ ਪੰਜਾਬੀ ਵਿਦਿਆਰਥਣ ਦੇ ਕਤਲ ਦੇ ਮੁਲਜ਼ਮ ’ਤੇ ਚੱਲੇਗਾ ਮੁਕੱਦਮਾ

0



ਓਕਾਨਾਗਨ, 1 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਪੰਜਾਬੀ ਵਿਦਿਆਰਥਣ ਹਰਮਨਦੀਪ ਕੌਰ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ’ਤੇ ਹੁਣ ਕਤਲ ਦਾ ਮੁਕੱਦਮਾ ਚੱਲੇਗਾ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿੱਚ ਪਿਛਲੇ ਸਾਲ 26 ਫਰਵਰੀ ਨੂੰ ਹਰਮਨਦੀਪ ’ਤੇ ਹਮਲਾ ਹੋਇਆ ਸੀ। ਕਤਲ ਤੋਂ ਇੱਕ ਮਹੀਨਾ ਬਾਅਦ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਵਿਅਕਤੀ ’ਤੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ ਤੇ ਹੁਣ ਮੁਕੱਦਮੇ ਦੇ ਟਰਾਇਲ ਲਈ ਉਸ ਦੀ 12 ਜੂਨ ਨੂੰ ਕੋਰਟ ’ਚ ਪੇਸ਼ੀ ਪਏਗੀ।