ਸੰਗਰੂਰ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਰਾਜਧਾਨੀ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਪਰਵਾਰਾਂ ਦੇ ਦੀਵੇ ਬੁਝ ਗਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਮਰਨ ਵਾਲਿਆਂ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਪਰ ਸੰਗਰੂਰ ਤੋਂ ਸਾਡੇ ਪੱਤਰਕਾਰ ਜਸਵੀਰ ਮਾਨ ਦੀ ਰਿਪੋਰਟ ਮੁਤਾਬਕ 22 ਸਾਲ ਦਾ ਸਚਿਨ ਚੁਘ ਅਤੇ ਉਸ ਦਾ ਦੋਸਤ ਬਲਵਿੰਦਰ ਸਿੰਘ ਹਾਦਸੇ ਦੌਰਾਨ ਦਮ ਤੋੜ ਗਏ।