Home ਕਾਰੋਬਾਰ ਕੈਨੇਡਾ ’ਚ ਜ਼ਮਾਨਤ ਪ੍ਰਣਾਲੀ ’ਚ ਸੁਧਾਰ ਲਈ ਵੱਡਾ ਕਦਮ

ਕੈਨੇਡਾ ’ਚ ਜ਼ਮਾਨਤ ਪ੍ਰਣਾਲੀ ’ਚ ਸੁਧਾਰ ਲਈ ਵੱਡਾ ਕਦਮ

0


ਨਿਆਂ ਮੰਤਰੀ ਡੇਵਿਡ ਲਮੇਟੀ ਨੇ ਪੇਸ਼ ਕੀਤਾ ਬਿਲ
ਔਟਵਾ, 17 ਮਈ (ਹਮਦਰਦ ਨਿਊਜ਼ ਸਰਵਿਸ)
: ਕੈਨੇਡਾ ’ਚ ਵਿਰੋਧੀ ਧਿਰ, ਵੱਖ-ਵੱਖ ਸੂਬਿਆਂ ਦੇ ਪ੍ਰੀਮੀਅਰਜ਼ ਅਤੇ ਪੁਲਿਸ ਵੱਲੋਂ ਲੰਮੇ ਸਮੇਂ ਤੋਂ ਦੇਸ਼ ਦੀ ਜ਼ਮਾਨਤ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੇ ਚਲਦਿਆਂ ਨਿਆਂ ਮੰਤਰੀ ਡੇਵਿਡ ਲਮੇਟੀ ਨੇ ਇਸ ਪਾਸੇ ਵੱਡਾ ਕਦਮ ਚੁੱਕਦੇ ਹੋਏ ਜ਼ਮਾਨਤ ਪ੍ਰਣਾਲੀ ’ਚ ਸੁਧਾਰ ਸਬੰਧੀ ਬਿਲ ਪੇਸ਼ ਕਰ ਦਿੱਤਾ।
ਕੈਨੇਡਾ ਦੇ ਜਸਟਿਸ ਮਿਨਿਸਟਰ ਡੇਵਿਡ ਲੇਮੈਟੀ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਬਿਲ ਸੀ-48 ਦਾ ਉਦੇਸ਼ ਇਹ ਹੈ ਕਿ ਕ੍ਰਿਮਿਨਲ ਕੋਡ ਵਿਚ ਸੋਧ ਕਰਕੇ ਹਿੰਸਕ ਕਾਰਵਾਈਆਂ ਦੁਹਰਾਉਣ ਵਾਲੇ ਅਪਰਾਧੀਆਂ ਅਤੇ ਹਥਿਆਰ ਰੱਖਣ ਨਾਲ ਸਬੰਧਤ ਇਲਜ਼ਾਮਾਂ ਦੇ ਦੋਸ਼ੀਆਂ ਲਈ ਜ਼ਮਾਨਤ ਨੂੰ ਸਖ਼ਤ ਬਣਾਇਆ ਜਾਵੇ।