*ਕੋਰੋਨਾ*

ਵਾਹ ! ਕੋਰੋਨਾ ਤੂੰ ਬੜਾ ਸਿਆਣਾ ਏ….
ਜਿੱਥੇ ਚਾਹੇ ਸਰਕਾਰ ਤੂੰ ਉੱਥੇ ਈ ਜਾਣਾ ਏ..
ਕਹਿੰਦੀ ਏ ਸਰਕਾਰ ……
 ਤੂੰ ਸ਼ਰਾਬ ਦੇ ਠੇਕਿਆਂ ਤੂੰ ਦੂਰ ਹੀ ਰਹਿਣਾ ਏ….
ਕਹਿੰਦੀ ਹੈ ਸਰਕਾਰ…….
ਕੋਰੋਨਾ! ਤੂੰ ਰਾਜਨੀਤਿਕ ਰੈਲੀਆਂ ਵਿੱਚ ਨਾ ਆਉਣਾ ਏ….
ਪਰ ਵਿੱਦਿਅਕ ਸੰਸਥਾਵਾਂ ਵਿੱਚ ਜਰੂਰ ਕਹਿਰ ਢਾਉਣਾ ਏ….
ਕਹਿੰਦੀ ਏ ਸਰਕਾਰ….
ਜਿੰਨੀ ਗਿਣਤੀ ਨਿਸ਼ਚਿਤ ਕਰਾਂ….
ਤੂੰ ਉਸ ਨੂੰ ਕੁਝ ਨਾ ਕਹਿਣਾ ਏ….
ਪਰ ਨਿਸ਼ਚਿਤ ਗਿਣਤੀ ਤੋਂ ਵੱਧ ਤੇ ਟੁੱਟ ਪੈਣਾ ਏ….
 ਕਹਿੰਦੀ ਏ ਸਰਕਾਰ ….
ਰਾਜਨੀਤਿਕ ਆਗੂਆਂ ਦੇ ਪ੍ਰੋਗਰਾਮਾਂ ਵਿੱਚ ਨਾ ਤੂੰ ਪੈਰ ਪਾਉਣਾ  ਏ….
ਪਰ ਆਮ ਜਨਤਾ ਦੀ ਹਰ ਖੁਸ਼ੀ ਗਮੀ ਵਿੱਚ ਤੂੰ ਜਰੂਰ ਸ਼ਾਮਲ ਹੋਣਾ ਏ….
ਕਹਿੰਦੀ ਏ ਸਰਕਾਰ…..
ਜਿਸ ਸੂਬੇ ਵਿੱਚ ਹੋਣ ਚੋਣਾਂ ਤੂੰ ਉਸ ਵੱਲ ਨਾ ਆਉਣਾ ਏ….
ਪਰ ਜਿਸ ਸੂਬੇ ਵਿੱਚ ਜਨਤਾ ਮੰਗ ਰਹੀ ਆ ਆਪਣੇ ਹੱਕ ਸੜਕਾਂ ਤੇ ਆ ਕੇ ਉਸ ਵਿੱਚ ਤੂੰ  ਪੂਰਾ ਕਹਿਰ ਢਾਉਣਾ ਏ….
ਵਾਹ !ਕੋਰੋਨਾ ਤੂੰ ਬੜਾ ਸਿਆਣਾ ਏ…
ਜਿੱਥੇ ਚਾਹੇ ਸਰਕਾਰ ਤੂੰ ਉੱਥੇ ਹੀ ਜਾਣਾ ਏ……
ਵਾਹ! ਕੋਰੋਨਾ ਤੂੰ ਬੜਾ ਸਿਆਣਾ ਏ…….
 ਰਾਜਬੀਰ ਕੌਰ ਖਿਆਲਾ ਕਲਾਂ( ਮਾਨਸਾ )
Video Ad