Home ਸਿਹਤ ਖਾਓਗੇ ਮਟਰ ਤਾਂ ਨਹੀਂ ਹੋਵੇਗੀ ਕਬਜ਼ ਦੀ ਪ੍ਰੇਸ਼ਾਨੀ

ਖਾਓਗੇ ਮਟਰ ਤਾਂ ਨਹੀਂ ਹੋਵੇਗੀ ਕਬਜ਼ ਦੀ ਪ੍ਰੇਸ਼ਾਨੀ

0
ਖਾਓਗੇ ਮਟਰ ਤਾਂ ਨਹੀਂ ਹੋਵੇਗੀ ਕਬਜ਼ ਦੀ ਪ੍ਰੇਸ਼ਾਨੀ

ਮਟਰ ਖਾਣ ਨਾਲ ਸਰੀਰ ਨੂੰ ਕਈ ਲਾਭ ਹੁੰਦੇ ਹਨ। ਕਈ ਲੋਕਾਂ ਨੂੰ ਖਾਣਾ ਸਹੀ ਤਰ੍ਹਾਂ ਨਾ ਪਚਣ ਦੀ ਸ਼ਿਕਾਇਤ ਰਹਿੰਦੀ ਹੈ। ਇਸ ਸਮੱਸਿਆ ਨੂੰ ਠੀਕ ਕਰਨ ’ਚ ਮਟਰ ਕਾਫ਼ੀ ਮਦਦ ਕਰ ਸਕਦੇ ਹਨ। ਇਸ ’ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨਾਲ ਖਾਣੇ ਨੂੰ ਪਚਾਉਣ ’ਚ ਮਦਦ ਮਿਲਦੀ ਹੈ ਅਤੇ ਕਬਜ਼ ਦੀ ਪ੍ਰੇਸ਼ਾਨੀ ਵੀ ਨਹੀਂ ਹੁੰਦੀ। ਘੱਟਦੈ ਭਾਰ – ਫਾਈਬਰ ਅਤੇ ਪ੍ਰੋਟੀਨ ਭਰਪੂਰ ਹੋਣ ਕਾਰਣ ਮਟਰ ਪੇਟ ਨੂੰ ਜ਼ਿਆਦਾ ਦੇਰ ਤੱਕ ਭਰਿਆ ਰੱਖਦੇ ਹਨ। ਇਸ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਭਾਰ ਘੱਟ ਕਰਨ ’ਚ ਮਦਦ ਮਿਲਦੀ ਹੈ। ਇਮਿਊਨਿਟੀ ਬਣਾਏ ਸਟ੍ਰਾਂਗ – ਮਟਰ ’ਚ ਮੌਜੂਦ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲ ਫਿਟ ਰਹਿਣ ’ਚ ਮਦਦ ਕਰਨ ਦੇ ਨਾਲ ਹੀ ਇਮਿਊਨਿਟੀ ਨੂੰ ਸਟ੍ਰਾਂਗ ਕਰਨ ’ਚ ਸਹਾਇਤਾ ਕਰਦੇ ਹਨ। ਇਸ ਨਾਲ ਸਰਦੀ ’ਚ ਹੋਣ ਵਾਲੀਆਂ ਆਮ ਬੀਮਾਰੀਆਂ ਨੂੰ ਦੂਰ ਰੱਖਣ ’ਚ ਮਦਦ ਮਿਲਦੀ ਹੈ। ਦਿਲ ਨੂੰ ਬਣਾਵੇ ਹੈਲਦੀ – ਮਟਰ ’ਚ ਮੌਜੂਦ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਦਿਲ ਨੂੰ ਹੈਲਦੀ ਬਣਾਈ ਰੱਖਣ ’ਚ ਮਦਦ ਕਰਦੇ ਹਨ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਬੈਡ ਕੋਲੈਸਟ੍ਰਾਲ ਨੂੰ ਘੱਟ ਕਰਨ ’ਚ ਵੀ ਮਦਦਗਾਰ ਹੈ, ਜੋ ਦਿਲ ਨੂੰ ਹੈਲਦੀ ਬਣਾਈ ਰੱਖਣ ਲਈ ਜ਼ਰੂਰੀ ਹੈ। ਸ਼ੂਗਰ ਲੈਵਲ ਕਰੇ ਕੰਟਰੋਲ – ਮਟਰ ’ਚ ਲੋ ਗਲਾਈਸੇਮਿਕ ਇੰਡੈਕਸ ਹੁੰਦਾ ਹੈ। ਇਹ ਕੁਆਲਿਟੀ ਇਸ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਹੈਲਦੀ ਫੂਡ ਆਪਸ਼ਨ ਬਣਾਉਂਦੀ ਹੈ। ਨਾਲ ਹੀ ’ਚ ਇਸ ਦੀ ਫਾਈਬਰ ਰਿਚ ਕੁਆਲਿਟੀ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਨਹੀਂ ਵਧਣ ਦਿੰਦੀ, ਜੋ ਸ਼ੂਗਰ ਤੋਂ ਪੀੜਤ ਮਰੀਜ਼ਾਂ ਲਈ ਕਾਫ਼ੀ ਅਹਿਮੀਅਤ ਰੱਖਦਾ ਹੈ। ਆਇਰਨ ਦੀ ਕਮੀ ਕਰੇ ਦੂਰ – ਮਟਰ ’ਚ ਆਇਰਨ ਵੀ ਭਰਪੂਰ ਮਾਤਰਾ ’ਚ ਹੁੰਦਾ ਹੈ। ਆਇਰਨ ਸਰੀਰ ਦੇ ਐਨਰਜੀ ਲੈਵਲ ਨੂੰ ਬਣਾਈ ਰੱਖਣ ਦੇ ਨਾਲ ਹੀ ਅਨੀਮੀਆ ਦੀ ਪ੍ਰੇਸ਼ਾਨੀ ਨੂੰ ਵੀ ਦੂਰ ਰੱਖਦਾ ਹੈ।