Home ਮੰਨੋਰੰਜਨ ਗਾਇਕ ਨਿੰਜਾ ਦੇ “ਡੈਥ ਰੋ ” ਗੀਤ  ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ : ਫਤਿਹ ਸ਼ੇਰਗਿੱਲ 

ਗਾਇਕ ਨਿੰਜਾ ਦੇ “ਡੈਥ ਰੋ ” ਗੀਤ  ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ : ਫਤਿਹ ਸ਼ੇਰਗਿੱਲ 

0

ਮਾਨਸਾ,02 ਮਈ ( ਬਿਕਰਮ ਵਿੱਕੀ): ਨੌਜਵਾਨ ਪੀੜ੍ਹੀ ਦੇ ਚਹੇਤੇ ਗਾਇਕ ਨਿੰਜਾ ਦੇ ਨਵੇ ਗੀਤ ‘ਡੈਥ ਰੋ ‘ ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆ ਗੀਤ ਦੇ ਲਿਖਾਰੀ ਫਤਿਹ ਸ਼ੇਰਗਿੱਲ ਨੇ ਦੱਸਿਆ ਕਿ ਗੀਤ ਵਿਚ ਨਿੰਜੇ ਨਾਲ ਫੀਅਟ ਜੇ ਹਿੰਦ ਵੱਲੋਂ ਕੀਤੀ ਗਈ ਹੈ,ਜਦਕਿ ਗੀਤ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਦੀਪ ਜੰਡੂ ਨੇ ਬੜੀ ਰੂਹ ਨਾਲ ਤਿਆਰ ਕੀਤਾ ਹੈ। ਗੀਤ ਦਾ ਵੀਡੀਓ ਫਿਲਮਾਂਕਣ ਬੀ ਟੂ ਗੈਂਦਰ ਦੀ ਟੀਮ ਵੱਲੋਂ ਦਿਲ ਖਿੱਚਵੀਆਂ ਲੁਕੇਸ਼ਨਾਂ ‘ਤੇ ਤਿਆਰ ਕੀਤਾ ਗਿਆ ਹੈ। ਗੀਤ ਨੂੰ ਕਾਕੀ ਇੰਟਟਰੈਮੈਟ ਤੇ ਅਨੂਪ ਕੁਮਾਰ ਦੀ ਪੇਸ਼ਕਸ ਰਿਲੀਜ਼ ਹੋਇਆ ਹੈ। ਫਤਿਹ ਨੇ ਦੱਸਿਆ ਕਿ ਅਗਲੇ ਦਿਨਾਂ ‘ਚ ਮੇਰੇ ਲਿਖੇ ਹੋਰ ਗੀਤ ਜਲਦ ਵੱਡੇ ਪੱਧਰ ‘ਤੇ ਰਿਲੀਜ਼ ਹੋ ਰਹੇ ਹਨ। ਉਹਨਾਂ ਦੱਸਿਆ ਕਿ ਗੀਤ ਨੂੰ ਨੌਜਵਾਨ ਪੀੜ੍ਹੀ ਵੱਲੋਂ ਗੀਤ ਦੀਆਂ  ਰੀਲਾ ਦੀਆਂ ਸਟੋਰੀਆਂ ਬਣਾਕੇ ਅਪਲੋਡ ਕੀਤੀਆਂ ਜਾ ਰਹੀਆ ਹਨ।