Home ਸਿਹਤ ਗੁਣਕਾਰੀ ਐ ਪਾਲਕ ਦਾ ਜੂਸ

ਗੁਣਕਾਰੀ ਐ ਪਾਲਕ ਦਾ ਜੂਸ

0
ਗੁਣਕਾਰੀ ਐ ਪਾਲਕ ਦਾ ਜੂਸ

ਪਾਲਕ ਸਰੀਰ ਲਈ ਬਹੁਤ ਹੀ ਲਾਭਦਾਇਕ ਹੈ ਇਸ ਵਿੱਚ ਵਿਟਾਮਿਨ ‘ਏ’, ‘ਬੀ’, ‘ਸੀ’ ਅਤੇ ‘ਈ’ ਤੋਂ ਇਲਾਵਾ ਪ੍ਰੋਟੀਨ, ਸੋਡੀਅਮ, ਕੈਲਸ਼ੀਅਮ, ਫਾਸਫੋਰਸ, ਕਲੋਰੀਨ, ਥਾਇਆਮੀਨ, ਫਾਈਬਰ, ਰਾਈਬੋਫਲੈਵਿਨ ਅਤੇ ਆਇਰਨ ਵੱਧ ਪਾਇਆ ਜਾਂਦਾ ਹੈ। ਇਸ ਦੇ ਕਈ ਹਰਬਲ ਨੁਸਖੇ ਵੀ ਹਨ। ਥਾਇਰਾਇਡ ’ਚ ਇਕ ਕੱਪ ਪਾਲਕ ਦੇ ਰਸ ਦੇ ਨਾਲ ਇਕ ਚੱਮਚ ਸ਼ਹਿਦ ਅਤੇ ਚੌਥਾਈ ਚੱਮਚ ਜੀਰੇ ਦਾ ਚੂਰਨ ਮਿਲਾ ਕੇ ਪੀਣ ਨਾਲ ਲਾਭ ਹੁੰਦਾ ਹੈ। ਕੋਲਾਯਟਿਸ ਦੀ ਸਮਸਿਆ ’ਚ ਪਾਲਕ ਅਤੇ ਬੰਦਗੋਭੀ ਦੇ ਪੱਤਿਆਂ ਦਾ ਰਸ ਕੁਝ ਦਿਨਾਂ ਤੱਕ ਪੀਣ ਨਾਲ ਆਰਾਮ ਮਿਲਦਾ ਹੈ। ਲੋਅ ਬੱਲਡਪ੍ਰੈਸ਼ਰ ਦੇ ਰੋਗੀਆਂ ਨੂੰ ਹਰ ਦਿਨ ਪਾਲਕ ਦੀ ਸਬਜ਼ੀ ਖਾਣੀ ਚਾਹੀਦੀ ਹੈ। ਇਹ ਖੂਨ ਵਧਾਉਣ ਦੇ ਨਾਲ ਹੀ ਬਲੱਡ ਸਰਕੁਲੇਸ਼ਨ ਨੂੰ ਕੰਟਰੋਲ ਕਰਨ ’ਚ ਮਦਦ ਕਰਦੀ ਹੈ। ਦਿਲ ਦੇ ਰੋਗੀਆਂ ਨੂੰ ਹਰ ਰੋਜ਼ ਇਕ ਕੱਪ ਪਾਲਕ ਦੇ ਜੂਸ ਦੇ ਨਾਲ 2 ਚੱਮਚ ਸ਼ਹਿਦ ਮਿਲਾ ਕੇ ਲੈਣਾ ਚਾਹੀਦਾ ਹੈ। ਇਹ ਬਹੁਤ ਗੁਣਕਾਰੀ ਹੁੰਦਾ ਹੈ। ਪਾਤਾਲਕੋਟ ਦੇ ਆਦਿਵਾਸੀ ਪਾਲਕ ਦੇ ਜੂਸ ਨਾਲ ਕੁੱਲਾ ਕਰਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦੇ ਮੁਤਾਬਕ ਅਜਿਹਾ ਕਰਨ ਨਾਲ ਦੰਦਾਂ ਦੀਆਂ ਸਮੱਸਿਆਵਾਂ ’ਚ ਆਰਾਮ ਮਿਲਦਾ ਹੈ ਅਤੇ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਜਿਨ੍ਹਾਂ ਨੂੰ ਅਨੀਮੀਆ ਦੀ ਸ਼ਿਕਾਇਤ ਹੋਵੇ, ਉਨ੍ਹਾਂ ਨੂੰ ਹਰ ਰੋਜ਼ ਪਾਲਕ ਦਾ ਰਸ (ਲਗਭਗ ਇਕ ਗਿਲਾਸ) ਦਿਨ ’ਚ ਤਿੰਨ ਵਾਰ ਜ਼ਰੂਰ ਲੈਣਾ ਚਾਹੀਦਾ ਹੈ। ਪੀਲੀਆ ਦੇ ਦੌਰਾਨ ਰੋਗੀ ਨੂੰ ਪਾਲਕ ਦਾ ਰਸ ਕੱਚੇ ਪਪੀਤੇ ’ਚ ਮਿਲਾ ਕੇ ਦਿੱਤਾ ਜਾਵੇ ਤਾਂ ਕਾਫੀ ਫਾਇਦਾ ਹੰਦਾ ਹੈ। ਪਾਲਕ ਦੇ ਪੱਤਿਆਂ ਦਾ ਰਸ ਅਤੇ ਨਾਰੀਅਲ ਪਾਣੀ ਦੀ ਬਰਾਬਰ ਮਾਤਰਾ ਮਿਲਾ ਕੇ ਸਵੇਰੇ-ਸ਼ਾਮ ਲਿਆ ਜਾਵੇ ਤਾਂ ਪਥਰੀ ਘੁੱਲ ਕੇ ਬਾਹਰ ਨਿਕਲ ਆਉਂਦੀ ਹੈ।