ਬੀਜਿੰਗ, 16 ਮਾਰਚ, ਹ.ਬ. : ਚੀਨ ਦੇ ਕਈ ਸਹਿਰਾਂ ਨੂੰ ਸੋਮਵਾਰ ਨੂੰ ਰੇਤ ਦੇ ਤੂਫਾਨ ਨੇ ਅਪਣੀ ਲਪੇਟ ਵਿਚ ਲੈ ਲਿਆ। ਇਸ ਨੂੰ ਪਿਛਲੇ ਦਸ ਸਾਲ ਦਾ ਸਭ ਤੋਂ ਖਤਰਨਾਕ ਰੇਤੀਲਾ ਤੂਫਾਨ ਮੰਨਿਆ ਜਾ ਰਿਹਾ ਹੈ। ਦੇਸ਼ ਦੇ 12 ਸੂਬਿਆਂ ’ਤੇ ਇਸ ਦਾ ਜ਼ਿਆਦਾ ਅਸਰ ਪਿਆ ਹੈ। ਚੀਨ ਦੇ ਨੈਸ਼ਨਲ ਮੈਟਰੋਲੋਜਿਕਲ ਸੈਂਟਰ ਨੇ ਦੱਸਿਆ ਹੈ ਕਿ ਰੇਤੀਲੇ ਤੂਫਾਨ ਦਾ ਅਸਰ ਦੇਸ਼ ਦੇ ਵੱਡੇ ਇਲਾਕਿਆਂ ਵਿਚ ਹੋਇਆ ਹੈ। ਇਸ ਨੇ ਚੀਨ ਦੇ ਝਿੰਜਿਆਂਗ ਅਤੇ ਗਾਂਸੂ ਤੋਂ ਲੈ ਕੇ ਉਤਰ ਵਿਚ ਮੰਗੋਲਿਆ ਅਤੇ ਹੇਬਈ ਤੱਕ ਦੇ ਇਲਾਕੇ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ।
ਮੰਗੋਲਿਆ ਦੇ ਨੈਸ਼ਨਲ ਐਮਰਜੰਸੀ ਮੈਨੇਜ਼ਮੈਂਟ ਨੇ ਕਿਹਾ ਹੈ ਕਿ ਇਸ ਤੂਫਾਨ ਦੇ ਕਾਰਨ 6 ਲੋਕਾਂ ਦੀ ਮੌਤ ਹੋਈ ਹੈ। ਜਦ ਕਿ 81 ਲੋਕ ਲਾਪਤਾ ਹਨ। ਤੂਫਾਨ ਦੇ ਖਤਰੇ ਨੂੰ ਦੇਖਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਮੌਸਮ ਕਲਰ ਕੋਡ ਵਾਰਨਿੰਗ ਸਿਸਟਮ ਵਿਚ ਸਭ ਤੋਂ ਆਖਰੀ ਚਿਤਾਵਨੀ ਹੈ। ਇਸ ਵਿਚ ਸਪਸ਼ਟ ਤੌਰ ’ਤੇ ਲੋਕਾਂ ਨੂੰ ਮਾਸਕ-ਸਕਾਰਫ ਪਹਿਨਣ, ਦਰਵਾਜ਼ੇ ਅਤੇ ਖਿੜਕੀਆਂ ਨੂੰ ਚੰਗੀ ਤਰ੍ਹਾਂ ਬੰਦ ਕਰਨ ਦੇ Îਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਦਾ ਅਸਰ ਸੋਮਵਾਰ ਤੱਕ ਰਹਿਣ ਦੀ ਉਮੀਦ ਹੈ।
ਸ਼ਿੰਹੁਆ ਨਿਊਜ਼ ਏਜੰਸੀ ਦੇ ਅਨੁਸਾਰ ਤੂਫਾਨ ਦਾ ਅਸਰ ਝਿੰਜਿਆਂਗ , ਮੰਗੋਲਿਆ, ਹੇਈਲੋਂਗਜਿਆਂਗ, ਜਿਲਿਨ, ਲਿਆ ਓÇਲੰਗ, ਗਾਂਸੂ ਨਿੰਗਕਿਸਿਆ, ਸ਼ਾਨਕਸੀ, ਸ਼ਾਂਕਸੀ, ਹੈਬੇ, ਬੀਜਿੰਗ ਅਤੇ ਤਿਆਨਜਿਨ ਦੇ ਇਲਾਕਿਆਂ ਵਿਚ ਸਭ ਤੋਂ ਜ਼ਿਆਦਾ ਹੋਇਆ ਹੈ। ਇੱਥੇ ਬਹੁਤ ਤੇਜ਼ ਰਫਤਾਰ ਵਿਚ ਹਵਾਵਾਂ ਚਲ ਰਹੀਆਂ ਹਨ।
ਬੀਜਿੰਗ ਵਿਚ ਏਅਰ ਕਵਾਲਿਟੀ 500 ਦੇ ਲੇਵਲ ਨੂੰ ਪਾਰ ਕਰ ਗਈ ਹੈ। ਇਸ ਨਾਲ ਪੌਲਿਊਸ਼ਨ ਦਾ ਖ਼ਤਰਾ ਵਧ ਗਿਆ ਹੈ। ਪ੍ਰਦੂਸ਼ਣ ਦਾ ਖਤਰਾ ਯਾਨੀ ਸਵੇਰੇ ਨੌਂ ਵਜੇ ਤੱਕ ਮਾਈਕਰੋਗਰਾਮ ਕਿਊਬਿਕ ਮੀਟਰ ਤੱਕ ਪਹੁੰਚ ਗਿਆ। ਮਾਹਰਾਂ ਨੇ ਲੋਕਾਂ ਨੂੰ ਘਰ ਤੋਂ ਬਾਹਰ Îਨਿਕਲਣ ਤੋਂ ਮਨ੍ਹਾ ਕੀਤਾ ਹੈ।