Home ਤਾਜ਼ਾ ਖਬਰਾਂ ਜਲੰਧਰ ਜ਼ਿਮਨੀ ਚੋਣ : ਚੋਣ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋਇਆ

ਜਲੰਧਰ ਜ਼ਿਮਨੀ ਚੋਣ : ਚੋਣ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋਇਆ

0

ਉਮੀਦਵਾਰਾਂ ਵਲੋਂ ਵਰਤੇ ਜਾਣ ਵਾਲੇ ਸਮਾਨ ਦਾ ਰੇਟ ਤੈਅ
ਚਾਹ ਦਾ ਕੱਪ 12, ਦੁੱਧ 45 ਰੁਪਏ ਲੀਟਰ
ਜਲੰਧਰ, 21 ਅਪ੍ਰੈਲ, ਹ.ਬ. : ਜਲੰਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਚੋਣ ਕਮਿਸ਼ਨ ਸਾਰੇ ਉਮੀਦਵਾਰਾਂ ਦੇ ਖਰਚੇ ’ਤੇ ਵੀ ਨਜ਼ਰ ਰੱਖ ਰਿਹਾ ਹੈ। ਚੋਣ ਕਮਿਸ਼ਨ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਾਲੀ ਖਰਚੇ ਦੀ ਰੇਟ ਲਿਸਟ ਨੂੰ ਹੀ ਫਾਈਨਲ ਕੀਤਾ ਗਿਆ ਹੈ। ਜ਼ਿਮਨੀ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਖਰਚੇ ਦੀ ਸੂਚੀ ਤੈਅ ਕਰਨ ਲਈ ਸਾਰੇ ਡੀਸੀ ਅਤੇ ਕਮੇਟੀ ਮੈਂਬਰਾਂ ਤੋਂ ਰੇਟ ਲਿਸਟ ਤੈਅ ਕਰਨ ਬਾਰੇ ਉਨ੍ਹਾਂ ਦੀ ਰਾਏ ਮੰਗੀ ਗਈ ਸੀ, ਜਿਸ ’ਤੇ ਕਮੇਟੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਜਾਰੀ ਕੀਤੀ ਗਈ ਰੇਟ ਲਿਸਟ ’ਚ ਸੀ, ਬਹੁਤਾ ਫਰਕ ਨਹੀਂ ਹੈ, ਇਸ ਲਈ ਇਹ ਸੂਚੀ ਜ਼ਿਮਨੀ ਚੋਣ ਵਿੱਚ ਵੀ ਜਾਰੀ ਰੱਖੀ ਜਾ ਸਕਦੀ ਹੈ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਵਿਧਾਨ ਸਭਾ ਚੋਣਾਂ ਦੇ ਖਰਚੇ ਦੀ ਸੂਚੀ ਨੂੰ ਲਾਗੂ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਵਿੱਚ ਉਮੀਦਵਾਰ ਚਾਹ, ਟੈਂਟ, ਸਿਰੋਪਾਓ ਅਤੇ ਗਾਇਕੀ ’ਤੇ ਕਿੰਨਾ ਖਰਚ ਕਰ ਸਕੇਗਾ, ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।