Home ਤਾਜ਼ਾ ਖਬਰਾਂ ਜਾਪਾਨ ਵਿਚ ਹਮਲਾਵਰ ਨੇ ਦੋ ਪੁਲਿਸ ਮੁਲਾਜ਼ਮਾਂ ਤੇ ਔਰਤ ਦੀ ਕੀਤੀ ਹੱਤਿਆ

ਜਾਪਾਨ ਵਿਚ ਹਮਲਾਵਰ ਨੇ ਦੋ ਪੁਲਿਸ ਮੁਲਾਜ਼ਮਾਂ ਤੇ ਔਰਤ ਦੀ ਕੀਤੀ ਹੱਤਿਆ

0


ਟੋਕਿਓ, 26 ਮਈ, ਹ.ਬ. : ਜਾਪਾਨ ਵਿੱਚ ਹਮਲਾਵਰ ਨੇ ਦੋ ਪੁਲਿਸ ਮੁਲਾਜ਼ਮਾਂ ਅਤੇ ਇੱਕ ਔਰਤ ਦੀ ਹੱਤਿਆ ਕਰ ਦਿੱਤੀ। ਗੋਲੀਬਾਰੀ ਅਤੇ ਚਾਕੂ ਨਾਲ ਤਿੰਨ ਲੋਕਾਂ ਦੀ ਮੌਤ ਤੋਂ ਇਲਾਵਾ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਹੈ। ਇਸ ਤੋਂ ਬਾਅਦ ਦੋਸ਼ੀ ਇਕ ਬਿਲਡਿੰਗ ’ਚ ਲੁਕ ਗਿਆ। ਪੁਲਸ ਨੇ ਤਲਾਸ਼ੀ ਮੁਹਿੰਮ ਚਲਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਗੋਲੀਬਾਰੀ ਅਤੇ ਚਾਕੂ ਮਾਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਪਾਨੀ ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੂੰ ਸ਼ਾਮ 4.25 ਵਜੇ ਇੱਕ ਕਾਲ ਮਿਲੀ ਕਿ ਨਾਗਾਨੋ ਵਿੱਚ ਇੱਕ ਔਰਤ ਨੂੰ ਇੱਕ ਵਿਅਕਤੀ ਨੇ ਚਾਕੂ ਮਾਰਿਆ ਹੈ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਾਮਲੇ ’ਚ ਦੋਸ਼ੀ ਨੇ ਮੌਕੇ ’ਤੇ ਉਸ ਨੂੰ ਬਚਾਉਣ ਆਏ ਪੁਲਸ ਮੁਲਾਜ਼ਮਾਂ ’ਤੇ ਰਾਈਫਲ ਨਾਲ ਗੋਲੀਬਾਰੀ ਵੀ ਕੀਤੀ। ਗੋਲੀ ਲੱਗਣ ਕਾਰਨ ਦੋ ਜਵਾਨਾਂ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ’ਚ ਇਕ ਵਿਅਕਤੀ ਜ਼ਖਮੀ ਵੀ ਹੋਇਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਹਸਪਤਾਲ ’ਚ ਭਰਤੀ ਹੈ।