Home ਕੈਨੇਡਾ ਟਰੂਡੋ ਦੇ ਦਫ਼ਤਰ ਮੂਹਰੇ ਹੌਟ-ਡੌਗ ਭੁੰਨਣ ਲੱਗ ਗਏ ਹੜਤਾਲੀ ਕਾਮੇ

ਟਰੂਡੋ ਦੇ ਦਫ਼ਤਰ ਮੂਹਰੇ ਹੌਟ-ਡੌਗ ਭੁੰਨਣ ਲੱਗ ਗਏ ਹੜਤਾਲੀ ਕਾਮੇ

0

ਬਾਇਲਾਅ ਅਫ਼ਸਰਾਂ ਨੇ ਕੀਤਾ 615 ਡਾਲਰ ਜੁਰਮਾਨਾ

ਔਟਵਾ, 28 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹੜਤਾਲੀ ਕਾਮਿਆਂ ਨਾਲ ਜੱਗੋਂ ਤੇਰਵੀਂ ਹੋ ਗਈ ਜਦੋਂ ਬਾਇਲਾਅ ਅਫ਼ਸਰਾਂ ਨੇ ਉਨ੍ਹਾਂ ਨੂੰ 615 ਡਾਲਰ ਜੁਰਮਾਨਾ ਕਰ ਦਿਤਾ। ਮੁਲਾਜ਼ਮਾਂ ਦਾ ਕਸੂਰ ਇਹ ਦੱਸਿਆ ਗਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਸਾਹਮਣੇ ਹੌਟ-ਡੌਗ ਭੁੰਨਣੇ ਸ਼ੁਰੂ ਕਰ ਦਿਤੇ।