Home ਇੰਮੀਗ੍ਰੇਸ਼ਨ ਕੈਨੇਡਾ ਦਾ ਵਿਵਾਦਤ ਆਨਲਾਈਨ ਸਟ੍ਰੀਮਿੰਗ ਬਿਲ ਬਣਿਆ ਕਾਨੂੰਨ

ਕੈਨੇਡਾ ਦਾ ਵਿਵਾਦਤ ਆਨਲਾਈਨ ਸਟ੍ਰੀਮਿੰਗ ਬਿਲ ਬਣਿਆ ਕਾਨੂੰਨ

0

ਨੈਟਫਲਿਕਸ ਅਤੇ ਯੂਟਿਊਬ ਨੂੰ ਕੈਨੇਡੀਅਨ ਕੰਟੈਂਟ ’ਤੇ ਖਰਚ ਕਰਨੀ ਹੋਵੇਗੀ ਕਮਾਈ

ਔਟਵਾ, 28 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਲਿਬਰਲ ਸਰਕਾਰ ਵੱਲੋਂ ਲਿਆਂਦਾ ਵਿਵਾਦਤ ਆਨਲਾਈਨ ਸਟ੍ਰੀਮਿੰਗ ਬਿਲ ਵੀਰਵਾਰ ਨੂੰ ਕਾਨੂੰਨ ਬਣ ਗਿਆ। ਬਿਲ ਸੀ-11 ਦੇ ਸੈਨੇਟ ਵਿਚ ਪਾਸ ਹੋਣ ਮਗਰੋਂ ਗਵਰਨਰ ਜਨਰਲ ਦੀ ਮੋਹਰ ਲੱਗ ਗਈ ਅਤੇ ਹੁਣ ਨੈਟਫਲਿਕਸ ਤੇ ਯੂਟਿਊਬ ਵਰਗੇ ਡਿਜੀਟਲ ਪਲੈਟਫ਼ਾਰਮਜ਼ ਨੂੰ ਕੈਨੇਡੀਅਨ ਕੰਟੈਂਟ ਪ੍ਰਸਾਰਤ ਕਰਨ ਵਾਸਤੇ ਜੇਬ ਢਿੱਲੀ ਕਰਨੀ ਹੋਵੇਗੀ।